ਹੰਡਿਆਇਆ, 3 ਜਨਵਰੀ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਪਾਤਿਸ਼ਾਹੀ ਨੌਵੀਂ ਹੰਡਿਆਇਆ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਸਾਹਿਬ ਸਿੰਘ, ਕਥਾ ਵਾਚਕ ਭਾਈ ਕੁਲਵੰਤ ਸਿੰਘ ਭੈਣੀ ਨੇ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਨੂੰ ਬਾਣੀ ਬਾਣੇ ਨਾਲ ਜੁੜ ਕੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਰਾਜੀਆ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਮੱਖਣ ਸਿੰਘ ਮਹਿਰਮੀਆ, ਗ੍ਰੰਥੀ ਪਰਵਿੰਦਰ ਸਿੰਘ ਨੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਚੇਅਰਮੈਨ ਰਾਮ ਤੀਰਥ ਮੰਨਾ, ਜਗਤਾਰ ਸਿੰਘ ਸਿੱਧੂ ਨੂੰ ਸਿਰੋਪਾਉ ਪਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬੂਟਾ ਸਿੰਘ ਭਰੀ, ਪ੍ਰਧਾਨ ਸਰਬਜੀਤ ਕੌਰ, ਸੁਖਵੀਰ ਸਿੰਘ ਜ਼ੈਲਦਾਰ, ਦਰਸ਼ਨ ਸਿੰਘ ਗਿੱਲ, ਬੀਬੀ ਸੁਰਜੀਤ ਕੌਰ, ਅਵਤਾਰ ਸਿੰਘ ਸੋਨੀ, ਬਸਾਵਾ ਸਿੰਘ ਭਰੀ, ਗੁਰਜੰਟ ਸਿੰਘ ਸੋਨਾ, ਅਸ਼ਵਨੀ ਗਰਗ, ਗ੍ਰੰਥੀ ਜਸਪਾਲ ਸਿੰਘ ਤੇ ਗੁਰਦੀਪ ਸਿੰਘ, ਥਾਣੇਦਾਰ ਕੁਲਵੰਤ ਸਿੰਘ ਸਿੱਧੂ, ਮਲਕੀਤ ਸਿੰਘ ਚੀਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |