05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਸਮਾਗਮ ਦੌਰਾਨ ਬਾਬਾ ਖ਼ਵਾਜਾ ਪੀਰ ਮੰਦਰ ਕਮੇਟੀ ਦੇ ਪ੍ਰਬੰਧਕ ਮੁੱਖ ਮਹਿਮਾਨ ਅਮਰਜੀਤ ਸਿੰਘ ਧਾਲੀਵਾਲ ਨਾਲ ਅਤੇ ਹੋਰ | ਤਸਵੀਰ : ਵਿਜੇ ਸ਼ਰਮਾ <br/> 04-01-2026
ਤਪਾ ਮੰਡੀ, 3 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਾਬਾ ਖੁਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਵਰੁਣ ਦੇਵ ਮੰਦਰ, ਨੇੜੇ ਬਾਬਾ ਮੱਠ (ਪਿਛਲੇ ਪਾਸੇ ਖੂਹ ਤੇ) ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਬਾਬਾ ਗੁਰਜੰਟ ਸਿੰਘ ਤਪਾ-ਦਰਾਜ ਵਾਲਿਆਂ ਵਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸੰਤ ਰਾਜਗਿਰੀ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ | ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਚਿਤਾ ਨੰਦ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਦੁੱਧ ਦੀ ਸੇਵਾ ਮਿ: ਪਰਵਿੰਦਰ ਸਿੰਘ ਠੋਕਾ, ਮਿ: ਜਤਿੰਦਰ ਸਿੰਘ, ਗਿਆਨ ਸਿੰਘ ਖਰੌੜ, ਕੁੰਬੜਵਾਲ ਵਲੋਂ ਕੀਤੀ ਗਈ | ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸਮਾਜ ਸੇਵੀ ਸੱਤਪਾਲ ਮੌੜ, ਰਘੁਬੀਰ ਚੰਦ ਅਗਰਵਾਲ, ਨਰੈਣ ਪੰਧੇਰ, ਮਹੰਤ ਬੁੱਕਣ ਦਾਸ, ਮਹੰਤ ਬੀਰਬਲ ਦਾਸ, ਮਹੰਤ ਸੋਮ ਦਾਸ, ਮਹੰਤ ਰਘੁਬੀਰ ਦਾਸ, ਪੱਪੀ ਸੁਨਾਮੀਆਂ, ਹਰਦੀਪ ਸੇਖ਼ੋਂ, ਹਰਦੀਪ ਸਿੰਘ ਢਿੱਲੋਂ, ਪਰਮਜੀਤ ਖ਼ਾਲਸਾ, ਜੱਸੀ ਚੱਠਾ, ਮਹਿਮਾ ਚੱਠਾ, ਟੀਟੂ ਦੀਕਸ਼ਤ, ਗੁਰਮੀਤ ਰੋੜ, ਡਾ: ਗੁਰਪ੍ਰੀਤ ਸਿੰਘ ਸਿੱਧੂ, ਜਗਦੇਵ ਸਿੰਘ ਗੋਦੀ, ਭਗਵੰਤ ਚੱਠਾ, ਸੁਖਦੇਵ ਸ਼ਰਮਾ, ਮੰਮੂ ਬਾਸੀ, ਨਾਥ ਰਾਮ, ਜਗਜੀਤ ਪੰਧੇਰ, ਕੇਵਲ ਦਰਜੀ, ਸ਼ਿਵ ਕੁਮਾਰ ਤੋਂ ਇਲਾਵਾ ਕਮੇਟੀ ਦੇ ਪ੍ਰੇਮ ਹਲਵਾਈ, ਗੁਰਮੇਲ ਸਿੰਘ (ਸਰਪ੍ਰਸਤ), ਪੱਪੂ ਹਲਵਾਈ (ਚੇਅਰਮੈਨ), ਗੁਰਦਾਸ ਸਿੰਘ (ਪ੍ਰਧਾਨ), ਕੁਲਵਿੰਦਰ ਸਿੰਘ (ਮੀਤ ਪ੍ਰਧਾਨ), ਦਰਸ਼ਨ ਲਾਲ, ਬਲਵਿੰਦਰ ਸਿੰਘ (ਖ਼ਜ਼ਾਨਚੀ), ਵਿਜੈ ਨੂਰੀ, ਤਰਸੇਮ ਹਲਵਾਈ (ਸਕੱਤਰ), ਕਾਲੂ ਹਲਵਾਈ, ਪਵਨ ਨੂਰੀ (ਮੁੱਖ ਸਲਾਹਕਾਰ), ਗੁਰਮੇਲ ਨੂਰੀ, ਨਿੱਕਾ ਨੂਰੀ, ਅਵਤਾਰ ਫ਼ੌਜੀ, ਗਿਆਨ ਖਰੋੜ, ਬਿੰਦੀ ਹਲਵਾਈ, ਵਿੱਕੀ ਸ਼ਰਮਾ, ਗਿਆਨ ਹਲਵਾਈ, ਅਮਰਜੀਤ ਕੌਰ ਗਿਆਨੋ, ਗੁਰਪਾਲ ਸਿੰਘ, ਜੱਸਾ ਹਲਵਾਈ, ਨਿੱਕਾ ਹਲਵਾਈ, ਕਮਲੇਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਵਾਈ |

Ad Position 22
No active advertisement
ਪਿਛਲੀ ਖ਼ਬਰ ਬਲਜੀਤ ਸਿੰਘ ਢਿੱਲੋਂ ਨੇ ਬਤੌਰ ਸਿਟੀ ਇੰਚਾਰਜ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਜਗਜੀਤਪੁਰਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24