ਪਰਗਟ ਸਿੰਘ ਦੀ ਕਪਤਾਨੀ ’ਚ ਸਿਆਸੀ ਮੈਚ ਵੱਡੇ ਫ਼ਰਕ ਨਾਲ ਜਿੱਤਾਂਗੇ- ਗਰੇਵਾਲ
ਬਰਨਾਲਾ, 4 ਨਵੰਬਰ (ਰਾਜ ਪਨੇਸਰ)-ਪੰਜਾਬ ਅੰਦਰ 2027 ਦੀਆਂ ਚੋਣਾਂ ਦਾ ਕਿਲ੍ਹਾ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਕਪਤਾਨੀ ’ਚ ਫ਼ਤਹਿ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ‘ਆਪ’ ਵਲੋਂ ਕਰੀਬ 5 ਸਾਲ ਪਹਿਲਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਦੇ ਹੱਕਾਂ ’ਤੇ ਅੱਜ ਤੱਕ ਡਾਕਾ ਮਾਰਿਆ ਜਾ ਰਿਹਾ ਹੈ।
ਬਰਨਾਲਾ, 4 ਨਵੰਬਰ (ਰਾਜ ਪਨੇਸਰ)-ਪੰਜਾਬ ਅੰਦਰ 2027 ਦੀਆਂ ਚੋਣਾਂ ਦਾ ਕਿਲ੍ਹਾ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਕਪਤਾਨੀ ’ਚ ਫ਼ਤਹਿ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ‘ਆਪ’ ਵਲੋਂ ਕਰੀਬ 5 ਸਾਲ ਪਹਿਲਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਦੇ ਹੱਕਾਂ ’ਤੇ ਅੱਜ ਤੱਕ ਡਾਕਾ ਮਾਰਿਆ ਜਾ ਰਿਹਾ ਹੈ। ਬੀਬੀਆਂ ਨੂੰ 2-3 ਮਹੀਨੇ ਲਈ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਕੋਝੀ ਚਾਲ ਚੱਲੀ ਪਰ ਬੀਬੀਆਂ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੀਆਂ। ਸ: ਗਰੇਵਾਲ ਨੇ ਕਿਹਾ ਕਿ ਜਦੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਸੀ ਹਰੇਕ ਵਰਗ ਸੁਖੀ ਸੀ, ਚਾਹੇ ਕਾਰੋਬਾਰੀ ਹੋਵੇ ਜਾਂ ਮੁਲਾਜ਼ਮ ਸਾਰਿਆਂ ਨੂੰ ਬਣਦਾ ਸਨਮਾਨ ਤੇ ਹੱਕ ਮਿਲਦਾ ਸੀ। ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਸਿਆਸੀ ਮੈਦਾਨ ’ਚ ਪਰਗਟ ਸਿੰਘ ਵਰਗੇ ਯੋਧੇ ਨੂੰ ਉਤਾਰਿਆ ਹੈ। ਇਨ੍ਹਾਂ ਦੇ ਆਉਣ ਨਾਲ ਕਾਂਗਰਸ ’ਚ ਨਵੀਂ ਜਾਣ ਪੈ ਗਈ ਹੈ। ਹੁਣੇ ਤੋਂ ਕਾਂਗਰਸੀਆਂ ਨੇ ਕਮਰਕੱਸ ਲਈ ਹੈ। 2027 ਦੀਆਂ ਚੋਣਾਂ ’ਚ ਕਿਲ੍ਹਾ ਫ਼ਤਿਹ ਕਰਨ ਲਈ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤੇ ਸਾਰੇ ਕਾਂਗਰਸੀ ਇਕ ਪਲੇਟਫ਼ਾਰਮ ’ਤੇ ਇਕੱਠੇ ਹੋ ਗਏ ਹਨ।