ਧੂਰੀ, 24 ਜਨਵਰੀ (ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਅਨੁਸਾਰ 26 ਜਨਵਰੀ ਦਾ ਤਹਿਸੀਲ ਪੱਧਰ 'ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ | ਮੋਰਚੇ ਦੀ ਬਲਾਕ ਧੂਰੀ ਦੀ ਕੁਲਵਿੰਦਰ ਸਿੰਘ ਜਹਾਂਗੀਰ (ਡਕੌਂਦਾ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸ਼ਮਸ਼ੇਰ ਸਿੰਘ ਈਸਾਪੁਰ, ਭੁਪਿੰਦਰ ਸਿੰਘ ਭੁੱਲਰਹੇੜੀ, ਰਛਪਾਲ ਸਿੰਘ ਦੋਹਲਾ, ਅਮਰੀਕ ਸਿੰਘ ਕਾਂਝਲਾ, ਜਰਨੈਲ ਸਿੰਘ ਜਹਾਂਗੀਰ, ਦਰਬਾਰਾ ਸਿੰਘ ਬੇੜਾ, ਕਰਮਜੀਤ ਸਿੰਘ ਬੇਨੜਾ, ਦਰਸ਼ਨ ਸਿੰਘ ਕਿਲਾ, ਮਨਜੀਤ ਸਿੰਘ ਜਹਾਂਗੀਰ, ਗੁਰਜੀਤ ਸਿੰਘ ਭੜੀ ਮਾਨਸਾ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਬਲਵਿੰਦਰ ਸਿੰਘ ਜੱਖਲਾਂ, ਨਿਰਭੈ ਸਿੰਘ ਦੋਹਲਾ, ਜਗਰੂਪ ਸਿੰਘ ਦੋਹਲਾ, ਸੁਖਪਾਲ ਸਿੰਘ ਕਾਂਝਲਾ, ਛੋਟਾ ਸਿੰਘ ਕਾਂਝਲਾ, ਜੀਤ ਸਿੰਘ ਜਹਾਂਗੀਰ, ਬਲਵੀਰ ਸਿੰਘ ਜਹਾਂਗੀਰ, ਮੇਜਰ ਸਿੰਘ, ਅਮਨਦੀਪ ਸਿੰਘ ਸੁਲਤਾਨਪੁਰ, ਜਗਜੀਤ ਸਿੰਘ ਸੁਲਤਾਨਪੁਰ, ਮਲਕੀਤ ਸਿੰਘ ਕੰਧਾਰਗੜ੍ਹ, ਦੀਦਾਰ ਸਿੰਘ ਬਰੜ੍ਹਵਾਲ, ਨਿਰਭੈ ਸਿੰਘ ਭੱਟੀਆਂ, ਕਰਮਜੀਤ ਸਿੰਘ ਕਾਂਝਲਾ, ਹਰਜਿੰਦਰ ਸਿੰਘ ਕਿਲਾ, ਰਛਪਾਲ ਸਿੰਘ ਕੋਲਸੇੜੀ, ਜੋਗਿੰਦਰ ਸਿੰਘ ਕੋਲਸੇੜੀ, ਸੁਰਜੀਤ ਸਿੰਘ ਘਨੌਰੀ, ਤਰਸੇਮ ਸਿੰਘ ਲੱਡਾ, ਹਰਭਜਨ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ ਕਾਂਝਲਾ, ਜਸਵੀਰ ਸਿੰਘ ਕਾਂਝਲਾ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਬਾਬੂ ਸਿੰਘ ਮੂਲੋਵਾਲ ਆਦਿ ਹਾਜ਼ਰ ਸਨ | ਆਗੂਆਂ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ 26 ਜਨਵਰੀ ਨੂੰ ਸਵੇਰੇ 11 ਵਜੇ ਨਵੀਂ ਅਨਾਜ ਮੰਡੀ ਧੂਰੀ ਤੋਂ ਚੱਲਕੇ ਬੇਨੜਾ, ਲੱਡਾ, ਪੁੰਨਾਵਾਲ, ਪੇਧਨੀ, ਕੱਕੜਵਾਲ, ਬੇਨੜਾ ਆ ਕੇ ਸਮਾਪਤ ਹੋਵੇਗਾ |