21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸ਼ਹਿਰ ਦੀ ਅੰਦਰਲੀ ਗਊਸ਼ਾਲਾ ਵਿਖੇ ਸਥਿਤ ਰਾਧਾ ਕ੍ਰਿਸ਼ਨ ਮੰਦਰ ’ਚ ਪੰਡਿਤ ਅਰਵਿੰਦ ਸ਼ੁਕਲਾ ਦੀ ਦੇਖ-ਰੇਖ ਹੇਠ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਸ੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਤਪਾ ਮੰਡੀ, 21 ਸਤੰਬਰ (ਪ੍ਰਵੀਨ ਗਰਗ)-ਸ਼ਹਿਰ ਦੀ ਅੰਦਰਲੀ ਗਊਸ਼ਾਲਾ ਵਿਖੇ ਸਥਿਤ ਰਾਧਾ ਕ੍ਰਿਸ਼ਨ ਮੰਦਰ ’ਚ ਪੰਡਿਤ ਅਰਵਿੰਦ ਸ਼ੁਕਲਾ ਦੀ ਦੇਖ-ਰੇਖ ਹੇਠ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਸ੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਭਜਨ ਗਾਇਕਾ ਰਾਧਿਕਾ ਗਾਰਗੀ ਵਲੋਂ ਵੀ ਜੁਗਲ ਜੋੜੀ ਸਰਕਾਰ ਦਾ ਸੰਕੀਰਤਨ ਕੀਤਾ ਗਿਆ ਅਤੇ ਸਾਰੇ ਹੀ ਕ੍ਰਿਸ਼ਨ ਭਗਤਾਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸੰਕੀਰਤਨ ਕਰਨ ਉਪਰੰਤ ਜੁਗਲ ਜੋੜੀ ਸਰਕਾਰ ਦੀ ਆਰਤੀ ਕੀਤੀ ਗਈ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਐਡਵੋਕੇਟ ਜਨਕ ਰਾਜ ਗਾਰਗੀ, ਮੋਨੂੰ ਮੌੜ, ਅਸ਼ੋਕ ਬਿੱਟੂ, ਸੁਭਾਸ਼ ਘੁੰਨਸ ਤੋਂ ਇਲਾਵਾ ਮੰਡਲ ਦੇ ਰਜਿੰਦਰ ਬਾਂਸਲ (ਰਿੰਕੂ ਮੌੜ), ਦੀਪਕ ਕੁਮਾਰ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਕੈਲਾਸ਼ ਗਰਗ, ਅਸ਼ੋਕ ਗੋਇਲ, ਅਜੇ ਬਾਂਸਲ, ਯੋਗੇਸ਼ ਬਾਂਸਲ, ਬੀਰਬਲ ਗੋਇਲ, ਸੰਨੀ ਬਾਂਸਲ, ਸੁਨੀਲ ਗਰਗ, ਸੁਭਾਸ਼ ਕਾਂਸਲ, ਅਨਿਲ ਬਾਂਸਲ (ਆਸ਼ੂ), ਅਮਰਜੀਤ ਕਾਂਸਲ, ਨਰੈਣ ਦਾਸ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਪ੍ਰਵੀਨ ਸ਼ਾਂਤ, ਭੂਸ਼ਨ ਕੁਮਾਰ (ਕਾਲਾ), ਰਾਕੇਸ਼ ਕੁਮਾਰ, ਫੂਲ ਚੰਦ ਆਦਿ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਵਪਾਰਕ ਗਿਆਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਡੇਰਾ ਸੰਤ ਬਾਬਾ ਪੰਜਾਬ ਸਿੰਘ ਤਾਜੋਕੇ ਵਿਖੇ ਦਸਵੀਂ ਦਾ ਦਿਹਾੜਾ ਮਨਾਇਆ
Ad Position 24