ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਵਿਦਿਆਰਥੀ ਤੇ ਅਧਿਆਪਕ ਹਿਤਾਂ ਨੂੰ ਪ੍ਰਣਾਈ ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 11ਵੀਂ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਲੜਕੇ) ਵਿਖੇ ਬਲਾਕ ਪ੍ਰਧਾਨ ਸਤਪਾਲ ਬਾਂਸਲ ਤੇ ਸਟੇਟ ਕਮੇਟੀ ਮੈਂਬਰ ਸੁਖਦੀਪ ਤਪਾ ਦੀ ਅਗਵਾਈ ਹੇਠ ਕਰਵਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਜ਼ੀਫ਼ਾ ਪ੍ਰੀਖਿਆ ਵਿਚ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਕੁੱਲ 446 ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਤੇ ਇਸ ਵਾਰ ਦੀ ਵਜ਼ੀਫ਼ਾ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ | ਲੈਕਚਰਾਰ ਰਾਕੇਸ਼ ਕੁਮਾਰ ਅਤੇ ਹੈੱਡਮਾਸਟਰ ਸਾਧੂ ਸਿੰਘ ਵਲੋਂ ਬਤੌਰ ਕੇਂਦਰ ਸੁਪਰਡੈਂਟ ਇਸ ਵਜ਼ੀਫ਼ਾ ਪ੍ਰੀਖਿਆ ਦਾ ਸੰਚਾਲਨ ਕੀਤਾ ਗਿਆ | ਸੁਰਿੰਦਰ ਤਪਾ, ਅਮਨਦੀਪ ਤਪਾ ਤੇ ਅੰਕੁਰ ਕੁਮਾਰ ਨੇ ਡਿਪਟੀ ਸੁਪਰਡੈਂਟ ਦੀ ਡਿਊਟੀ ਨਿਭਾਈ | ਪਿ੍ੰਸੀਪਲ ਮੇਜਰ ਸਿੰਘ ਵਲੋਂ ਬਤੌਰ ਅਬਜ਼ਰਵਰ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ | ਮੈਡਮ ਸੁਖਪਾਲ ਤਪਾ, ਜਗਜੀਤ ਕੌਰ ਢਿਲਵਾਂ, ਜਗਰਾਜ ਅਕਲੀਆ, ਯੋਗੇਸ਼ ਮਿੱਤਲ, ਗੁਰਮੀਤ ਸਿੰਘ, ਕੁਲਦੀਪ ਰਾਣੀ, ਜਸਵੰਤ ਰਾਏ, ਰਜਿੰਦਰ ਸਿੰਘ, ਰਿਸ਼ੀ ਕੁਮਾਰ, ਰੀਟਾ ਰਾਣੀ, ਮਨਜੀਤ ਕੌਰ, ਅਨੂ ਗੁਪਤਾ, ਬਲਦੀਪ ਸਿੰਘ, ਗੁਰਵਿੰਦਰ ਸਿੰਘ, ਗੀਤੀ ਰਾਣੀ, ਕੰਚਨ, ਅੰਜੂ ਬਾਲਾ, ਕੀਰਤੀ ਬੱਬਰ ਨੇ ਨਿਗਰਾਨੀ ਅਮਲੇ ਦੀ ਡਿਊਟੀ ਨਿਭਾਈ | ਮਾਪਿਆਂ ਨੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਇਸ ਨੇਕ ਕੰਮ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਟੇਟ ਕਮੇਟੀ ਮੈਂਬਰ ਸੁਖਦੀਪ ਤਪਾ, ਬਲਾਕ ਪ੍ਰਧਾਨ ਸਤਪਾਲ ਬਾਂਸਲ ਤੇ ਬਲਾਕ ਮੀਤ ਪ੍ਰਧਾਨ ਗਜਿੰਦਰ ਸਿੰਘ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਤੇ ਨਸ਼ਿਆਂ ਦੇ ਪੈਦਾ ਹੋ ਰਹੇ ਰੁਝਾਨ ਸੰਬੰਧੀ ਗੱਲਬਾਤ ਕੀਤੀ ਗਈ |