ਮਹਿਲ ਕਲਾਂ, 28 ਜਨਵਰੀ (ਤਰਸੇਮ ਸਿੰਘ ਗਹਿਲ)-ਸਬ ਡਵੀਜ਼ਨ ਮਹਿਲ ਕਲਾਂ ਵਿਖੇ ਗਣਤੰਤਰ ਦਿਵਸ ਮੌਕੇ ਹੋਏ ਸਾਲਾਨਾ ਸਮਾਗਮ ਦੌਰਾਨ ਵਾਤਾਵਰਨ ਪ੍ਰੇਮੀ ਗੁਰਦੀਪ ਸਿੰਘ ਝੱਲੀ ਪਿੰਡ ਸਹੌਰ ਨੂੰ ਐਸ.ਡੀ.ਐਮ. ਮਹਿਲ ਕਲਾਂ ਵਲੋਂ ਸਨਮਾਨਿਤ ਕੀਤਾ ਗਿਆ | ਵਾਤਾਵਰਨ ਪ੍ਰੇਮੀ ਸ. ਝੱਲੀ ਨੂੰ ਇਸ ਸਮਾਗਮ ਵਿਚ ਬੀਤੇ ਸਮੇਂ ਦੌਰਾਨ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਨਿਭਾਈਆਂ ਸੇਵਾਵਾਂ ਦੀ ਬਦੌਲਤ ਸਨਮਾਨਿਆ ਗਿਆ | ਇਸ ਮੌਕੇ ਨੰਬਰਦਾਰ ਮਹਿੰਦਰ ਸਿੰਘ ਸਹੌਰ, ਸਰਪੰਚ ਲਖਵੀਰ ਸਿੰਘ, ਸਾਬਕਾ ਮੈਂਬਰ ਪੰਚਾਇਤ ਬਸੰਤ ਸਿੰਘ ਝੱਲੀ, ਦਰਸ਼ਨ ਸਿੰਘ ਝੱਲੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |