01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਦੇਸ਼ ਵਿਆਪੀ ਹੜਤਾਲ ਕਾਰਨ ਬੈਂਕਾਂ ਰਹੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 29-01-2026
ਹੰਡਿਆਇਆ, 28 ਜਨਵਰੀ (ਗੁਰਜੀਤ ਸਿੰਘ ਖੁੱਡੀ)-ਦੇਸ਼ ਭਰ ਦੀਆਂ ਬੈਂਕ ਯੂਨੀਅਨ ਵਲੋਂ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਅੱਜ ਕਸਬਾ ਹੰਡਿਆਇਆ, ਧਨੌਲਾ ਖ਼ੁਰਦ, ਖੱੁਡੀ ਕਲਾਂ ਦੀਆਂ ਬੈਂਕ ਬ੍ਰਾਂਚਾਂ ਬੰਦ ਰਹੀਆਂ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਅਤੇ ਆਲ ਇੰਡੀਆ ਬੈਂਕ ਆਫਿਸਰਜ ਐਸੋਸੀਏਸ਼ਨ ਨੇ ਸਾਂਝੇ ਤੌਰ 'ਤੇ ਆਲ ਇੰਡੀਆ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ | ਬੈਕ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿਚ ਬੈਂਕਾਂ ਦਾ 5 ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨਾ, ਤਨਖ਼ਾਹ ਸੋਧਣਾ ਅਤੇ ਹੋਰ ਲੰਬਿਤ ਕਰਮਚਾਰੀ ਦੇ ਮੁੱਦਿਆਂ ਨੂੰ ਹੱਲ ਕਰਵਾਉਣਾ ਸ਼ਾਮਿਲ ਹੈ | ਸਟੇਟ ਬੈਂਕ ਆਫ਼ ਇੰਡੀਆ ਹੰਡਿਆਇਆ ਦੇ ਮੈਨੇਜਰ ਹਰਪ੍ਰੀਤ ਕੌਰ, ਪੰਜਾਬ ਗ੍ਰਾਮੀਣ ਬੈਂਕ ਧਨੌਲਾ ਖ਼ੁਰਦ ਦੇ ਮੈਨੇਜਰ ਅਭਿਸ਼ੇਕ ਕੁਮਾਰ ਤੇ ਬ੍ਰਾਂਚ ਹੰਡਿਆਇਆ ਦੇ ਮੈਨੇਜਰ ਮੈਨਨ ਕੁਮਾਰ ਨੇ ਕਿਹਾ ਕਿ ਯੂਨੀਅਨ ਦੇ ਸੱਦੇ 'ਤੇ ਸਮੂਹ ਮੁਲਾਜ਼ਮ ਹੜਤਾਲ 'ਤੇ ਪੱੁਜੇ ਹਨ ਜਿਹੜੇ ਕਿ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਐਨ.ਐਸ.ਐਸ. ਕੈਂਪ ਸ਼ੁਰੂ <br/> ਅਗਲੀ ਖ਼ਬਰ ਵਾਤਾਵਰਨ ਪ੍ਰੇਮੀ ਗੁਰਦੀਪ ਸਿੰਘ ਝੱਲੀ ਸਨਮਾਨਿਤ <br/>
Ad Position 24