ਭਦੌੜ, 28 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਪਿ੍ੰਸੀਪਲ ਪ੍ਰੋ: ਮਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ.ਐੱਸ.ਐੱਸ ਕੁਆਰਡੀਨੇਟਰ ਸ: ਅਨਹਦ ਸਿੰਘ ਗਿੱਲ ਅਤੇ ਸ੍ਰੀ ਅਰੁਣ ਕੁਮਾਰ (ਐੱਨ.ਐੱਸ.ਐੱਸ ਕੁਆਰਡੀਨੇਟਰ ਸਕੂਲਾਂ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸ਼ੁਰੂ ਹੋਇਆ | ਜਿਸ ਵਿਚ ਸਭ ਤੋਂ ਪਹਿਲਾਂ ਵਲੰਟੀਅਰਜ਼ ਵਲੋਂ ਸਰੀਰਕ ਤੰਦਰੁਸਤੀ ਲਈ ਯੋਗਾ ਕੀਤਾ ਗਿਆ ਉਪਰੰਤ ਵਲੰਟੀਅਰਜ਼ ਵਲੋਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਗਈ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸ: ਸਿਕੰਦਰ ਸਿੰਘ ਢੁੱਡੀਕੇ ਨੇ ਕੀਤਾ ਤੇ ਕਿਹਾ ਕਿ 'ਕੁੱਝ ਲੋਕ ਕਹਿੰਦੇ ਹਨ, ਕੁੱਝ ਸੁਣਦੇ ਹਨ ਤੇ ਕੁੱਝ ਕਰ ਕੇ ਦੱਸਦੇ ਹਨ | ਉਨ੍ਹਾਂ ਨੇ ਦੱਸਿਆ ਕਿ ਨਸ਼ੇ ਦੀ ਆਦਤ ਕਿਸੇ ਅਹੁਦੇ ਦੀ ਮੁਹਤਾਜ ਨਹੀਂ ਪਰ ਇਹ ਇੰਨੀ ਵੀ ਭਿਆਨਕ ਨਹੀਂ ਕਿ ਇਸ ਨੂੰ ਛੱਡਿਆ ਨਹੀਂ ਜਾ ਸਕਦਾ | ਉਨ੍ਹਾਂ ਨੇ ਆਪਣੇ ਜੀਵਨ ਦੇ ਕੁੱਝ ਹਵਾਲੇ ਦੇ ਕੇ ਵਲੰਟੀਅਰਜ਼ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਪ੍ਰੋ: ਜਸਪ੍ਰੀਤ ਸਿੰਘ, ਪ੍ਰੋ: ਸੁਖਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਦੇ ਇਤਿਹਾਸ ਅਤੇ ਵਿਦਿਆਰਥੀ ਜੀਵਨ ਵਿਚ ਇਸ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦੱਸਿਆ | ਇਸ ਮੌਕੇ ਵਾਈਸ ਪਿ੍ੰਸੀਪਲ ਡਾ: ਵੰਦਨਾ ਸੁਖੀਜਾ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |