01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਦਸਮੇਸ਼ ਪਿਤਾ ਦੀਆਂ ਲਾਸਾਨੀ ਸ਼ਹਾਦਤਾਂ ਦਾ ਵਿਸ਼ਵ ਭਰ ਅੰਦਰ ਕੋਈ ਸਾਨੀ ਨਹੀਂ-ਬਾਬਾ ਬੰਤਾ ਸਿੰਘ <br/>

Ad Position 21
No active advertisement
ਅਜੀਤ ਡੈਸਕ 29-01-2026
ਧਨੌਲਾ, 28 ਜਨਵਰੀ (ਜਤਿੰਦਰ ਸਿੰਘ ਧਨੌਲਾ)-ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਸਾਨੀ ਸ਼ਹਾਦਤਾਂ ਦਾ ਵਿਸ਼ਵ ਭਰ ਅੰਦਰ ਕੋਈ ਸਾਨੀ ਨਹੀਂ ਹੈ | ਮਾਨਵਤਾ ਦੀ ਭਲਾਈ ਲਈ ਉਨ੍ਹਾਂ ਨੇ ਪੂਰਾ ਸਰਬੰਸ ਵਾਰ ਦਿੱਤਾ | ਜਿਸ ਦਾ ਸਮੁੱਚਾ ਭਾਰਤ ਵਰਸ਼ ਹਮੇਸ਼ਾ ਰਿਣੀ ਰਹੇਗਾ | ਇਹ ਪ੍ਰਗਟਾਵਾ ਬਾਬਾ ਬੰਤਾ ਸਿੰਘ ਅੰਸ- ਬੰਸ ਬਾਬਾ ਬਿਧੀ ਚੰਦ ਜੀ ਮੁੰਡਾ ਪਿੰਡ ਵਾਲਿਆਂ ਨੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਵਿਖੇ ਜੋੜ ਮੇਲੇ ਦੇ ਆਖ਼ਰੀ ਦਿਨ ਸੰਤ ਅਜੇ ਨੌ ਨਿਹਾਲ ਸਿੰਘ ਦੀ ਅਗਵਾਈ ਹੇਠ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਭਾਰੀ ਲੋਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਗੁਰਮਤਿ ਦੇ ਮਾਰਗਦਰਸ਼ਨ ਹੇਠ ਅਸੀਂ ਜੀਵਨ ਤਾਂ ਜਿਊਣਾ ਚਾਹੁੰਦੇ ਹਾਂ ਪ੍ਰੰਤੂ ਗੁਰਮਤਿ 'ਤੇ ਅਮਲ ਕਰਨ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ | ਜਿਸ ਕਰ ਕੇ ਘਰਾਂ ਵਿਚੋਂ ਪਿਆਰ ਇਤਫ਼ਾਕ ਦਮ ਤੋੜਦਾ ਜਾ ਰਿਹਾ ਹੈ | ਜੋੜ ਮੇਲੇ ਦੇ ਆਖ਼ਰੀ ਦਿਨ 108 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸ: ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ, ਜਥੇਦਾਰ ਮੱਖਣ ਸਿੰਘ ਧਨੌਲਾ, ਗੁਰਪ੍ਰੀਤ ਸਿੰਘ ਗੋਪੀ, ਭਾਈ ਗੁਰਜੰਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ | ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਨੇ ਰਸ ਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਕਾਰ ਦੀ ਫੇਟ ਨਾਲ ਸਾਈਕਲ ਸਵਾਰ ਦੀ ਮੌਤ ਹੋਣ ਦਾ- ਲੋਕਾਂ ਨੇ ਮੱੁਖ ਮਾਰਗ 'ਤੇ ਲਾਸ਼ ਰੱਖ ਕੇ ਕੀਤਾ ਰੋਡ ਜਾਮ... ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਐਨ.ਐਸ.ਐਸ. ਕੈਂਪ ਸ਼ੁਰੂ <br/>
Ad Position 24