ਬਰਨਾਲਾ, 28 ਜਨਵਰੀ (ਅਸ਼ੋਕ ਭਾਰਤੀ)-ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ 72ਵੀਂ ਸੀਨੀਅਰ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ (ਪੁਰਸ਼ ਵਰਗ) ਕਰਵਾਈ ਜਾ ਰਹੀ ਹੈ | ਜਿਸ ਲਈ ਜ਼ਿਲ੍ਹਾ ਬਰਨਾਲਾ ਦੀ ਟੀਮ ਲਈ ਖਿਡਾਰੀਆਂ ਦੇ ਚੋਣ ਟਰਾਇਲ 29 ਜਨਵਰੀ 2026 ਨੂੰ ਦੁਪਹਿਰ 12 ਵਜੇ ਖੇਡ ਸਟੇਡੀਅਮ ਦਾਨਗੜ੍ਹ ਵਿਖੇ ਲਏ ਜਾਣਗੇ | ਇਹ ਜਾਣਕਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਮਾਨ, ਜਨਰਲ ਸਕੱਤਰ ਹਰਮੇਲ ਸਿੰਘ ਸੰਘੇੜਾ, ਜੁਗਰਾਜ ਸਿੰਘ ਭੱਠਲ ਨੇ ਦਿੱਤੀ ਤੇ ਦੱਸਿਆ ਕਿ ਖਿਡਾਰੀ ਦਾ ਭਾਰ 85 ਕਿੱਲੋ ਹੋਣਾ ਚਾਹੀਦਾ | ਇਹ ਟਰਾਇਲ ਜ਼ਿਲ੍ਹਾ ਚੋਣ ਕਮੇਟੀ ਪ੍ਰੋ: ਬਹਾਦਰ ਸਿੰਘ ਸੰਧੂ ਅਤੇ ਕੋਚ ਰੁਪਿੰਦਰ ਸਿੰਘ ਦਾਨਗੜ੍ਹ ਦੀ ਨਿਗਰਾਨੀ ਹੇਠ ਲਏ ਜਾਣਗੇ |