ਤਪਾ ਮੰਡੀ, 4 ਫਰਵਰੀ (ਪ੍ਰਵੀਨ ਗਰਗ)-ਪਿੰਡ ਢਿਲਵਾਂ ਦੇ ਡੇਰਾ ਬਾਬਾ ਸ਼ੋਭਾ ਦਾਸ (ਝਿੜੀ ਵਾਲਾ) ਆਲੀਕੇ ਰੋਡ ਵਿਖੇ ਮਹਾਨ ਤਪਸਵੀ ਸੱਚਖੰਡ ਵਾਸੀ ਸ੍ਰੀ 108 ਸੰਤ ਬਾਬਾ ਕੁਲਛੇਤਰ ਦਾਸ ਦੀ 11ਵੀਂ ਬਰਸੀ ਨੂੰ ਸਮਰਪਿਤ ਸੱਤ ਰੋਜ਼ਾ ਧਾਰਮਿਕ ਸਮਾਗਮ ਗੱਦੀ ਨਸ਼ੀਨ ਮਹੰਤ ਕਮਲ ਦਾਸ ਅਤੇ ਮਹੰਤ ਦਰਸ਼ਨ ਦਾਸ ਦੀ ਦੇਖਰੇਖ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ | ਸ਼੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਪੰਡਿਤ ਨੇ ਸਮੂਹ ਜਜਮਾਨਾ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕੀਤੀ ਗਈ | ਧਾਰਮਿਕ ਸਮਾਗਮ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਮੌਕੇ ਪ੍ਰਸਿੱਧ ਕਥਾਵਾਚਕ ਪੰਡਿਤ ਰਾਮਪਾਲ ਸ਼ਾਸਤਰੀ ਪਿੰਡ ਸਿਧਾਣੀ (ਫ਼ਤਿਹਾਬਾਦ) ਹਰਿਆਣਾ ਵਾਲਿਆਂ ਨੇ ਸੰਗਤ ਨੂੰ ਪ੍ਰਭੂ ਨਾਮ ਦਾ ਸਿਮਰਨ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਗਰ ਮਨੁੱਖ ਰੋਜ਼ਾਨਾ ਪ੍ਰਭੂ ਦਾ ਸਿਮਰਨ ਕਰਦਾ ਹੈ ਤਾਂ ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ | ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਤਪਾ, ਸੰਤ ਵਿਵੇਕ ਮੁਨੀ, ਮਹੰਤ ਜੈ ਮੁਨੀ, ਮਹੰਤ ਭਗਤ ਰਾਮ (ਕਨਖਲ ਹਰਿਦੁਆਰ ਵਾਲੇ) ਮਹੰਤ ਸੁਰਿੰਦਰ ਮੁਨੀ (ਹਰਿਦੁਆਰ ਵਾਲੇ), ਮਹੰਤ ਧੂਣੀ ਦਾਸ (ਆਕੜ ਵਾਲੇ), ਮਹੰਤ ਸੋਹਣ ਦਾਸ (ਵੀਜਾਨਗਰ ਵਾਲੇ), ਮਹੰਤ ਮੱਘਰ ਦਾਸ (ਖੁੱਡੀ ਵਾਲੇ), ਮਹੰਤ ਠਾਕੁਰ ਦਾਸ (ਖੇੜੀ ਵਾਲੇ), ਮਹੰਤ ਚੰਦਰ ਪ੍ਰਕਾਸ਼ (ਭਾਗੂ ਵਾਲੇ), ਮਹੰਤ ਪ੍ਰਮੇਸ਼ਵਰਾ ਦਾਸ ਨੰਦ (ਧੂਰਕੋਟ ਵਾਲੇ), ਮਹੰਤ ਬਸੰਤ ਦਾਸ (ਭਾਣੇ ਵਾਲੇ), ਮਹੰਤ ਪ੍ਰੇਮ ਦਾਸ (ਡੇਰਾ ਖੇਮੇਆਣਾ), ਮਹੰਤ ਸੇਵਾਦਾਸ (ਗਿੱਦੜ ਖੇੜਾ ਵਾਲੇ), ਮਹੰਤ ਦਰਸ਼ਨ ਦਾਸ (ਭਮੀਰੀ), ਮਹੰਤ ਸਤਨਾਮ (ਘਨੌਰਾ ਵਾਲੇ) ਤੋਂ ਇਲਾਵਾ ਐਡਵੋਕੇਟ ਗੁਰਪ੍ਰੀਤ ਸਿੰਘ ਚੈਰੀ ਢਿਲਵਾਂ, ਤੇਜਿੰਦਰ ਸਿੰਘ ਢਿਲਵਾਂ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਨੰਬਰਦਾਰ ਸਤਵਿੰਦਰ ਸਿੰਘ ਸੋਨਾ, ਕਾਲਾ ਸਿੰਘ ਆਦਿ ਸਮੂਹ ਮੰਡੀ ਪਿੰਡ ਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ |