21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਨਰੇਗਾ ਸੰਬੰਧੀ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਵਿਰੋਧੀ ਧਿਰਾਂ ਸਿਆਸੀ ਲਾਹਾ ਲੈਣ ਦੀ ਤਾਕ 'ਚ-ਬੀਬੀ ਘਨੌਰੀ <br/>

Ad Position 21
No active advertisement
ਅਜੀਤ ਡੈਸਕ 06-02-2026
ਮਹਿਲ ਕਲਾਂ, 5 ਫਰਵਰੀ (ਅਵਤਾਰ ਸਿੰਘ ਅਣਖੀ)-ਮਨਰੇਗਾ ਸਕੀਮ ਨੂੰ ਬੰਦ ਕਰਨ ਦੀਆਂ ਅਫ਼ਵਾਹਾਂ ਫੈਲਾ ਕੇ ਕਾਂਗਰਸ ਅਤੇ ਹੋਰਾਂ ਪਾਰਟੀਆਂ ਵਲੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਮਨਰੇਗਾ ਸਕੀਮ ਨੂੰ ਬੰਦ ਕਰਨ ਦੀ ਉੱਕਾ ਹੀ ਕੋਈ ਵਿਚਾਰ ਨਹੀਂ | ਸਗੋਂ ਮਨਰੇਗਾ ਕਾਮਿਆਂ ਨੂੰ ਰਾਹਤ ਦੇਣ ਲਈ ਇਸ ਨੂੰ ਹੋਰ ਵਧੀਆ ਢੰਗ ਨਾਲ ਨਵੇਂ ਰੂਪ 'ਚ ਲਿਆਂਦਾ ਗਿਆ ਹੈ | ਬੀਬੀ ਘਨੌਰੀ ਨੇ ਕਿਹਾ ਇਸ ਯੋਜਨਾ ਅਧੀਨ ਪਹਿਲਾ ਵੱਡੇ ਪੱਧਰ 'ਤੇ ਜਾਅਲਸਾਜ਼ੀ ਹੋਈ ਹੈ | ਹੁਣ ਨਵੇਂ ਰੂਪ ਵਿਚ ਮਨਰੇਗਾ ਲਾਗੂ ਹੋਣ ਨਾਲ ਕਿਰਤੀ ਕਾਮੇ ਪੂਰਾ ਪੂਰਾ ਲਾਭ ਲੈ ਸਕਣਗੇ | ਬੀਬੀ ਘਨੌਰੀ ਨੇ ਸੁਆਲ ਕੀਤਾ ਕਿ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਮਨਰੇਗਾ ਬੰਦ ਹੋਣ ਦੀ ਦੁਹਾਈ ਪਾ ਰਹੇ ਵਿਰੋਧੀ ਆਗੂ ਇਸ ਨੂੰ ਬੰਦ ਕਰਨ ਬਾਰੇ ਮਹਿਕਮੇ ਨੂੰ ਆਇਆ ਕੋਈ ਚਿੱਠੀ ਪੱਤਰ ਵਿਖਾ ਸਕਦੇ ਹਨ? ਲੋਕਾਂ ਨੂੰ ਵਿਰੋਧੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਅਪੀਲ ਕਰਦਿਆਂ ਬੀਬੀ ਘਨੌਰੀ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ, ਮਜ਼ਦੂਰਾਂ ਦੀ ਲਈ ਅਨੇਕਾ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ | ਦੂਜੇ ਪਾਸੇ ਸੂਬੇ ਦੀ 'ਆਪ' ਸਰਕਾਰ ਨੇ ਪਛੜੇ ਵਰਗ ਦੇ ਗ਼ਰੀਬ ਲੋਕਾਂ ਨੂੰ ਘਰੇ ਲੋੜੀਂਦਾ ਰਾਸ਼ਨ ਪਹੁੰਚਾਉਣ ਦੀਆਂ ਕਰ ਕੇ ਮੁੜ ਰਾਸ਼ਨ ਡੀਪੂਆਂ ਰਾਹੀਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ | ਬੀਬੀ ਘਨੌਰੀ ਨੇ ਸਮੂਹ ਲੋਕਾਂ ਨੂੰ ਸੂਬੇ ਦੀ ਤਰੱਕੀ ਖ਼ੁਸ਼ਹਾਲੀ ਲਈ ਭਾਜਪਾ ਦੇ ਝੰਡੇ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੇਰਾ ਸੰਤ ਬਾਬਾ ਪੰਜਾਬ ਸਿੰਘ ਤਾਜੋਕੇ ਵਿਖੇ ਮੁਫ਼ਤ ਮੈਡੀਕਲ ਕੈਂਪ 8 ਨੂੰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ
Ad Position 24