21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸਿਵਿਲ ਡਿਫੈਂਸ ਦੀ 7 ਰੋਜ਼ਾ ਵਿਸ਼ੇਸ਼ ਸਿਖਲਾਈ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 06-02-2026
ਬਰਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਆਫ਼ਤ ਪ੍ਰਬੰਧਨ ਵਿਚ ਸਿਵਿਲ ਡਿਫੈਂਸ ਦੀ ਭੂਮਿਕਾ ਬੇਹੱਦ ਅਹਿਮ ਹੈ ਜੋ ਕਿ ਸੁਰੱਖਿਆ ਦੀ ਪਹਿਲੀ ਰੇਖਾ ਵਜੋਂ ਕੰਮ ਕਰਦੀ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਅੱਜ ਵਾਈ.ਐਸ. ਕੈਂਪਸ ਸੰਘੇੜਾ ਰੋਡ ਵਿਖੇ ਸਿਵਿਲ ਡਿਫੈਂਸ ਦੀ ਸਮਰੱਥਾ ਵਿਚ ਵਾਧੇ ਲਈ 7 ਰੋਜ਼ਾ ਵਿਸ਼ੇਸ਼ ਸਿਖਲਾਈ ਦੇ ਆਗਾਜ਼ ਮੌਕੇ ਕੀਤਾ | 'ਸਕੀਮ ਫ਼ਾਰ ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ਼ ਸਿਵਿਲ ਡਿਫੈਂਸ' ਦੇ ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਿਲ ਡਿਫੈਂਸ ਦੀ ਇਸ ਟਰੇਨਿੰਗ ਦਾ ਮਕਸਦ ਇਹੀ ਹੈ ਕਿ ਸਿਵਿਲ ਡਿਫੈਂਸ ਵਲੰਟੀਅਰਾਂ ਨੂੰ ਹੋਰ ਸਮਰੱਥ ਬਣਾਇਆ ਜਾ ਸਕੇ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਬਿਹਤਰ ਤਰੀਕੇ ਨਾਲ ਨਿਭਾਅ ਸਕਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਿਲ ਡਿਫੈਂਸ ਨੂੰ ਸੁਖਾਵਾਂ ਮਾਹੌਲ ਦਿੱਤਾ ਜਾਵੇਗਾ ਤਾਂ ਜੋ ਉਹ ਅਜਿਹੀਆਂ ਸਿਖਲਾਈਆਂ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਸਕਣ | ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਸਿਵਿਲ ਡਿਫੈਂਸ ਵਲੋਂ ਹਮੇਸ਼ਾ ਹੀ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਕਿਸੇ ਵੀ ਆਫ਼ਤ ਜਾਂ ਅÏਖੇ ਵੇਲੇ ਪ੍ਰਸ਼ਾਸਨ ਅਤੇ ਲੋਕਾਂ ਵਿਚ ਪੁਲ ਵਜੋਂ ਭੂਮਿਕਾ ਨਿਭਾਈ ਜਾਂਦੀ ਹੈ | ਚੀਫ਼ ਵਾਰਡਨ ਸਿਵਿਲ ਡਿਫੈਂਸ ਸ੍ਰੀ ਮਹਿੰਦਰ ਕਪਿਲ ਨੇ ਦੱਸਿਆ ਕਿ ਇਸ 7 ਰੋਜ਼ਾ ਕੈਂਪ ਦੌਰਾਨ ਸਿਵਿਲ ਡਿਫੈਂਸ ਵਲੰਟੀਅਰਾਂ ਨੂੰ ਟਰੈਫ਼ਿਕ ਨਿਯਮਾਂ, ਆਫ਼ਤ ਪ੍ਰਬੰਧਨ, ਸਿਵਲ ਸੁਰੱਖਿਆ, ਅਨੁਸ਼ਾਸਨ, ਤਕਨੀਕੀ ਹੁਨਰ, ਸਿਵਿਲ ਡਿਫੈਂਸ ਵਲੰਟੀਅਰਾਂ ਦੇ ਰੋਲ ਸਮੇਤ ਅਹਿਮ ਪੱਖਾਂ ਦੀ ਸਿਖਲਾਈ ਦਿੱਤੀ ਜਾਵੇਗੀ | ਇਹ ਸਿਖਲਾਈ ਟਰੇਨਰ ਲਖਵਿੰਦਰ ਸਿੰਘ ਅਤੇ ਹਰਨੇਕ ਸਿੰਘ ਵਲੋਂ ਦਿੱਤੀ ਜਾਵੇਗੀ | ਇਸ ਮੌਕੇ ਸਿਵਿਲ ਡਿਫੈਂਸ ਕਮਾਂਡੈਂਟ ਰਸ਼ਪਾਲ ਸਿੰਘ, ਜੂਨੀਅਰ ਵਰੰਟ ਅਫ਼ਸਰ ਗਿਰੀਸ਼ ਚੰਦਰ, ਸਾਰਜੈਂਟ ਅਦਿਤਿਆ ਸ਼ਰਮਾ (ਏਅਰ ਫੋਰਸ ਸਟੇਸ਼ਨ ਬਰਨਾਲਾ), ਵਾਈ.ਐਸ. ਗਰੁੱਪ ਦੇ ਡਾਇਰੈਕਟਰ ਵਰੁਣ ਭਾਰਤੀ, ਸਵਰਨਜੀਤ ਕੌਰ (ਰੀਸੋਰਸ ਹੈੱਡ), ਮਹਿਕ ਸ਼ਰਮਾ (ਐਚ.ਆਰ. ਹੈੱਡ), ਸਿਵਿਲ ਡਿਫੈਂਸ ਦੇ ਪੋਸਟ ਵਾਰਡਨ, ਸੈਕਟਰ ਵਾਰਡਨ ਤੇ ਵਲੰਟੀਅਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧਨੇਰ 'ਚ ਮੁਫ਼ਤ ਆਯੁਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਪੰਜਾਬ ਦੀ ਰਾਜਨੀਤੀ 'ਚ ਵੱਡਾ ਮੋੜ ਸਾਬਤ ਹੋਵੇਗੀ-ਸੋਖੀ
Ad Position 24