27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੀ ਰੈਲੀ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-02-2026
ਸ਼ਹਿਣਾ, 22 ਫਰਵਰੀ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਭਦੌੜ ਦੀ ਰੈਲੀ ਪਿੰਡ ਤਾਜੋਕੇ ਦੇ ਖੇਡ ਸਟੇਡੀਅਮ ਵਿਚ 15 ਮਾਰਚ ਨੂੰ ਕੀਤੀ ਜਾ ਰਹੀ ਹੈ |
ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ ਨੇ ਪਿੰਡ ਸੁਖਪੁਰਾ ਵਿਖੇ ਸਰਕਲ ਪ੍ਰਧਾਨ ਕਮਲਜੀਤ ਸਿੰਘ ਬਬਲੀ ਦੀ ਅਗਵਾਈ ਵਿਚ ਟਕਸਾਲੀ ਆਗੂ ਮਨਸਾ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ | ਜਿਸ ਲਈ ਲੋਕਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਓਨੀ ਹੀ ਹਰਮਨ ਪਿਆਰਤਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਕੀਤੀ ਜਾਣ ਵਾਲੀ ਰੈਲੀ 'ਤੇ ਰਿਕਾਰਡਤੋੜ ਇਕੱਠ ਕੀਤਾ ਜਾਵੇਗਾ | ਇਸ ਮੌਕੇ ਗੁਰਲਾਲ ਸਿੰਘ ਸਾਬਕਾ ਸਰਪੰਚ, ਮਨਸਾ ਸਿੰਘ, ਚਰਨਜੀਤ ਸਿੰਘ ਬਬਲੀ ਨੰਬਰਦਾਰ, ਸੁਖਪਾਲ ਸਿੰਘ ਸਾਬਕਾ ਪੰਚ, ਰੂਪ ਸਿੰਘ ਸਾਬਕਾ ਪੰਚ, ਮਨਜੀਤਪਾਲ ਸਿੰਘ ਬਿਊਟੀ, ਕੁਲਵੰਤ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਬਾਬੂ ਸਿੰਘ, ਗੁਰਨੈਬ ਸਿੰਘ, ਹਰਪ੍ਰੀਤ ਸਿੰਘ, ਚਾਨਣ ਸਿੰਘ ਸਾਬਕਾ ਪੰਚ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਮੇਲ ਸਿੰਘ, ਗੁਰਪਿਆਰ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਖਪੁਰਾ ਵਿਖੇ ਹਰਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਕ੍ਰਿਕਟ ਕੱਪ ਕਰਵਾਇਆ ਅਗਲੀ ਖ਼ਬਰ ਪਿੰਡ ਚੀਮਾ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਔਰਤਾਂ ਦਾ ਦੂਜਾ ਜਥਾ ਰਵਾਨਾ
Ad Position 24