ਬਰਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ, ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ, ਭੋਲਾ ਸਿੰਘ ਵਿਰਕ ਅਤੇ ਬਸੰਤ ਕੁਮਾਰ ਗੋਇਲ ਦੀ ਸਰਪ੍ਰਸਤੀ ਹੇਠ ਹੋਈ | ਮੀਟਿੰਗ ਦੌਰਾਨ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦੇ ਪ੍ਰੋਗਰਾਮ ਦੀ ਸਮੀਖਿਆ ਕੀਤੀ ਗਈ | ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਨੇ ਲੋਹੜੀ ਮੇਲੇ 'ਤੇ ਆਏ ਖ਼ਰਚ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਗਈ | ਮੈਂਬਰਾਂ ਨੇ ਕਿਹਾ ਕਿ ਜਾਗੋ ਪ੍ਰੋਗਰਾਮ, ਨਵਜੰਮੀਆਂ ਧੀਆਂ ਦਾ ਲੋਹੜੀ ਮੇਲਾ ਤੇ ਮਾਘੀ ਦਾ ਭੰਡਾਰਾ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਬਣੇ ਰਹੇ ਅਤੇ ਸ਼ਹਿਰ ਵਾਸੀਆਂ ਵਲੋਂ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਗਈ | ਸੋਸਾਇਟੀ ਵਲੋਂ ਸਮਾਗਮ ਵਿਚ ਸਹਿਯੋਗ ਦੇਣ ਲਈ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼, ਦੀਪਕ ਸੋਨੀ ਬਾਂਸਲ ਆਸਥਾ ਵਾਲੇ, ਐਡਵੋਕੇਟ ਰਾਜੀਵ ਮਿੱਤਲ, ਸ਼ਸ਼ੀ ਕਾਂਤ ਚੋਪੜਾ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਬਲਤੇਜ ਸਿੰਘ ਸਿੱਧੂ ਮੈਕਲਾਈਫ਼ ਵਾਲੇ, ਰਾਜੀਵ ਗੁਪਤਾ ਲੂਬੀ, ਡਾ: ਰਾਹੁਲ ਰੁਪਾਲ, ਬਸੰਤ ਗੋਇਲ, ਸੰਜੀਵ ਕੁਮਾਰ ਬਾਂਸਲ ਸੂਲਰ ਘਰਾਟ ਵਾਲੇ, ਮਨਦੀਪ ਘਈ, ਜੋਸ਼ੀ ਗੋਇਲ, ਵਿਸ਼ਨੂੰ ਸਿੰਗਲਾ ਐਮ.ਡੀ. ਸਨਪਾਰਕ ਹੋਟਲ, ਸੰਜੀਵ ਸ਼ਰਮਾ, ਬਲਵਿੰਦਰ ਸ਼ਰਮਾ, ਕੁਲਦੀਪ ਸਿੰਘ ਸੰਧੂ ਗੁੱਗ ਸਮੇਤ ਹੋਰ ਦਾਨੀ ਸੱਜਣਾਂ ਅਤੇ ਕਿ੍ਸ਼ਨਾ ਗਲੀ ਦੇ ਸਮੂਹ ਵਸਨੀਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ | ਖ਼ੂਨਦਾਨ ਕੈਂਪ 'ਚ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਅਤੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ, ਗੁਰਮੀਤ ਸਿੰਘ ਮੀਮਸਾ ਤੇ ਅਵਤਾਰ ਸਿੰਘ ਲੀਲਾ ਵਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕੀਤੀ ਗਈ | ਮੀਟਿੰਗ ਦੌਰਾਨ ਮਿਤੀ 8 ਮਾਰਚ ਨੂੰ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਉਣ ਲਈ ਮਹਿੰਦਰ ਪਾਲ ਗਰਗ, ਹਰਮਨਜੀਤ ਸਿੰਘ ਰੁਪਾਲ ਅਤੇ ਰਾਜੇਸ਼ ਭੂਟਾਨੀ ਤੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ | ਬਬੀਤਾ ਜਿੰਦਲ ਪ੍ਰਧਾਨ ਮਹਿਲਾ ਵਿੰਗ, ਨੀਰਜ ਬਾਲਾ ਦਾਨੀਆ, ਮੋਨਿਕਾ ਗਰਗ, ਮਹਿੰਦਰ ਪਾਲ ਗਰਗ, ਰਾਜੇਸ਼ ਭੁਟਾਨੀ, ਬਬੀਤਾ ਜਿੰਦਲ, ਕਰਮਪਾਲ ਕੌਰ, ਸਪਨਾ ਗਰਗ, ਸੋਮਾ ਭੰਡਾਰੀ ਅਤੇ ਜਸਵਿੰਦਰ ਜਟਾਣਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਅਸ਼ਵਨੀ ਸ਼ਰਮਾ, ਜਨਕ ਰਾਜ ਗੋਇਲ, ਜਸਪਾਲ ਸ਼ਰਮਾ, ਕੇਵਲ ਕਿ੍ਸ਼ਨ ਗਰਗ, ਰਾਕੇਸ਼ ਗਰਗ, ਰਾਕੇਸ਼ ਜਿੰਦਲ ਆਦਿ ਵੀ ਹਾਜ਼ਰ ਸਨ |