ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਯੂਨਿਟ ਬਰਨਾਲਾ ਦਾ ਵਿਸਥਾਰ ਕਰਦਿਆਂ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਅਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਵਲੋਂ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ | ਨਵੀਆਂ ਨਿਯੁਕਤੀਆਂ ਵਿਚ ਅੰਸੂ ਗੁਪਤਾ ਨੂੰ ਸਰਪ੍ਰਸਤ, ਰਣਜੀਤ ਸਿੰਘ ਭੰਮ ਨੂੰ ਚੇਅਰਮੈਨ, ਰਜਨੀਸ਼ ਕੁਮਾਰ ਨੂੰ ਵਿੱਤ ਸਕੱਤਰ, ਨਿਰਮਲਜੀਤ ਸਿੰਘ ਚਾਨੇ ਨੂੰ ਵਧੀਕ ਜਨਰਲ ਸਕੱਤਰ, ਮੱਖਣ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਸੁਖਜੀਤ ਸਿੰਘ ਸੰਧੂ ਨੂੰ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਸਟੈਨੋਗ੍ਰਾਫਰ ਨੂੰ ਜੁਆਇੰਟ ਸਕੱਤਰ ਅਤੇ ਵਿੱਕੀ ਡਾਬਲਾ ਨੂੰ ਪ੍ਰਬੰਧਕੀ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਸ੍ਰੀਮਤੀ ਚੰਚਲ ਕੌਸ਼ਲ, ਜਗਸੀਰ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਤੇ ਜਤਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਸ਼ਾਦ, ਕਰਨਅਵਤਾਰ ਸਿੰਘ ਪੰਧੇਰ, ਅਮਨਦੀਪ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਸ਼ਿਵਇੰਦਰ ਸਿੰਘ, ਅਮਨਦੀਪ ਸ਼ਰਮਾ, ਮਨਦੀਪ ਸ਼ਰਮਾ, ਮਨਜੀਤ ਕੌਰ ਅਤੇ ਰੇਨੂੰ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਸਹਾਇਕ ਪ੍ਰੈਸ ਸਕੱਤਰ, ਕਰਨਵੀਰ ਸਿੰਘ ਭੱਠਲ ਨੂੰ ਸੋਸ਼ਲ ਮੀਡੀਆ ਟੀਮ ਇੰਚਾਰਜ, ਯਾਦਵਿੰਦਰ ਸਿੰਘ ਅਤੇ ਜਸਵੀਰ ਸਿੰਘ ਸੋਸ਼ਲ ਮੀਡੀਆ ਟੀਮ ਮੈਂਬਰ, ਦਵਿੰਦਰ ਸਿੰਘ ਸੱਗੂ, ਮੁਨੀਸ਼ ਕੁਮਾਰ, ਗੁਰਧਿਆਨ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਕਾਰਜਕਾਰੀ ਮੈਂਬਰ ਤੋਂ ਇਲਾਵਾ ਬਲਾਕ ਤਪਾ ਲਈ ਅਵਤਾਰ ਸਿੰਘ ਬਾਹੀਆ ਬਲਾਕ ਪ੍ਰਧਾਨ, ਲਲਿਤ ਕੁਮਾਰ ਬਲਾਕ ਜਨਰਲ ਸਕੱਤਰ ਅਤੇ ਬਲਾਕ ਮਹਿਲ ਕਲਾਂ ਲਈ ਹਰਵਿੰਦਰ ਸਿੰਘ ਰਾਏ ਬਲਾਕ ਪ੍ਰਧਾਨ, ਵਰਿੰਦਰ ਸਿੰਘ ਬਲਾਕ ਜਨਰਲ ਸਕੱਤਰ ਚੁਣਿਆ ਗਿਆ ਹੈ | ਇਸ ਮੌਕੇ ਸਮੂਹ ਆਗੂਆਂ ਨੇ ਇਹ ਪ੍ਰਣ ਲਿਆ ਕਿ ਸੂਬਾ ਜਥੇਬੰਦੀ ਵਲੋਂ ਚੱਲ ਰਹੇ ਮੌਜੂਦਾ ਸੰਘਰਸ਼ ਜਿਸ ਵਿਚ ਮਿਤੀ 5 ਮਾਰਚ ਨੂੰ ਅੱਧਾ ਦਿਨ ਕੰਮ ਬੰਦ ਕਰ ਕੇ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਸਾੜਨੇ, ਮਿਤੀ 6 ਮਾਰਚ ਨੂੰ ਵੀ ਅੱਧਾ ਦਿਨ ਕੰਮ ਬੰਦ ਕਰ ਕੇ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਅਤੇ ਮਿਤੀ 8 ਮਾਰਚ ਨੂੰ ਬਜਟ ਸੈਸ਼ਨ ਮੌਕੇ ਵਿਧਾਨ ਸਭਾ ਵੱਲ ਮਾਰਚ ਕਰਨਾ ਆਦਿ ਸਾਰੇ ਪ੍ਰੋਗਰਾਮ ਪੂਰੀ ਸ਼ਿੱਦਤ ਨਾਲ ਕੀਤੇ ਜਾਣਗੇ |