ਧਨੌਲਾ, 26 ਫਰਵਰੀ (ਜਤਿੰਦਰ ਸਿੰਘ ਧਨੌਲਾ)-ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਇਕੱਤਰਤਾ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਕੁਲਵੰਤ ਸਿੰਘ ਕੀਤੂ, ਰੁਪਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਖ਼ਾਲਸਾ ਅਤੇ ਜਥੇਦਾਰ ਨਿਹਾਲ ਸਿੰਘ ਉਪਲੀ ਦੀ ਰਹਿਨੁਮਾਈ ਹੇਠ ਸਨਾਤਨ ਧਰਮ ਸਭਾ ਧਨੌਲਾ ਵਿਖੇ ਹੋਈ | ਜਿਸ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਭਰ ਵਿਚੋਂ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ | ਪਰਮਜੀਤ ਸਿੰਘ ਖ਼ਾਲਸਾ, ਰੁਪਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਕੰਤਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਜਥੇਦਾਰ ਨਿਹਾਲ ਸਿੰਘ ਉਪਲੀ ਨੇ ਵੱਡੀ ਗਿਣਤੀ ਵਿਚ ਇਕੱਤਰ ਜਥੇਬੰਦਕਾਂ ਨੂੰ ਇਕ ਸੁਰ ਹੁੰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਅਤੇ ਪੰਜਾਬ ਦੇ ਲੋਕ ਬੇਸਬਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਾਹ ਤੱਕ ਰਹੇ ਹਨ | ਜਥੇਬੰਦਕ ਆਗੂਆਂ ਵਲੋਂ ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ ਨੂੰ ਧਨੌਲਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਬਰਿੰਦਰ ਪਾਲ ਸਿੰਘ ਨੂੰ ਸਰਕਲ ਪ੍ਰਧਾਨ, ਉਪਜਿੰਦਰ ਸਿੰਘ ਨੱਤ ਨੂੰ ਸ਼ਹਿਰੀ ਮੀਤ ਪ੍ਰਧਾਨ, ਤੇਜਿੰਤਰ ਦਾਸ ਨੂੰ ਬੈਰਾਗੀ ਬਰਾਦਰੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਲਾਮਬੰਦੀ ਲਈ ਮਸ਼ਕਾਂ ਅਰੰਭ ਦਿੱਤੀਆਂ ਗਈਆਂ ਹਨ | ਪਹਿਲਾਂ ਪਿੰਡ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣਗੀਆਂ | ਉਪਰੰਤ ਪਿੰਡ ਪੱਧਰ ਦੀਆਂ ਇਕਾਈਆਂ, ਬੂਥ ਕਮੇਟੀਆਂ ਕਾਇਮ ਕੀਤੀਆਂ ਜਾਣਗੀਆਂ | ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਧਾਮੀ ਸਾਹਿਬ ਦੀ ਅਗਵਾਈ ਹੇਠ ਵਿਸ਼ਾਲ ਕਾਨਫ਼ਰੰਸ ਰੱਖ ਕੇ 2027 ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨਿ੍ਹਆ ਜਾਵੇਗਾ | ਜਥੇਬੰਦਕਾਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ | ਹਰ ਪਾਸੇ ਨਿਆਂ ਪ੍ਰਣਾਲੀ ਦਾ ਭੈ ਛੱਡ ਕੇ ਕਤਲੋਗਾਰਤ ਹੋ ਰਹੀ ਹੈ | ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਵਪਾਰੀ ਹੋਰਾਂ ਸੂਬਿਆਂ ਵੱਲ ਕੂਚ ਕਰ ਰਹੇ ਹਨ | ਇਸ ਮੌਕੇ ਬੇਅੰਤ ਸਿੰਘ ਬਾਠ ਸਰਕਲ ਪ੍ਰਧਾਨ ਬਰਨਾਲਾ, ਰਣਧੀਰ ਸਿੰਘ ਧੀਰਾ ਭਦੌੜੀਆ, ਸੁਖਦੇਵ ਸਿੰਘ ਰਾਜਗੜ੍ਹ, ਪਰਮਜੀਤ ਕੌਰ ਕੱਟੂ, ਮਲਕੀਤ ਸਿੰਘ ਹਰੀਗੜ੍ਹ, ਫਿਲੌਰ ਸਿੰਘ, ਗੁਰਦੀਪ ਸਿੰਘ ਮਾਨ, ਜਥੇਦਾਰ ਗੁਰਮੁਖ ਸਿੰਘ ਸੰਧੂ ਬਡਬਰ, ਬੂਟਾ ਸਿੰਘ ਸਰਪੰਚ ਕੋਠੇ ਅਕਾਲਗੜ੍ਹ, ਅਵਤਾਰ ਸਿੰਘ ਸਰਪੰਚ ਪਿੰਡ ਭੱਠਲ, ਸੁੱਖੀ ਨੰਬਰਦਾਰ, ਡਾਕਟਰ ਸ਼ਗਨ ਰਵਿਦਾਸ, ਰਾਮ ਸਿੰਘ ਬੰਗੇਹਰ, ਬਲਵੀਰ ਸਿੰਘ ਬੀਰਾ, ਬਾਬੂ ਨੰਦ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਹਾਜ਼ਰ ਸਨ | ਦਰਸ਼ਨ ਸਿੰਘ ਢਿੱਲੋਂ ਨੇ ਪੁੱਜੀ ਪਤਵੰਤਿਆਂ ਦਾ ਧੰਨਵਾਦ ਕੀਤਾ |