ਬਰਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਮੰਡੀ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ 16 ਮਾਰਚ ਨੂੰ ਹਰੀਕੇ ਵਿਖੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਧਾਨ ਸ੍ਰੀ ਵਿਜੇ ਕਾਲੜਾ ਦੀ ਅਗਵਾਈ ਹੇਠ ਹੋ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਹ ਰੈਲੀ ਆੜ੍ਹਤੀਆਂ ਦੀ ਪਿਛਲੇ ਸਮੇਂ ਤੋਂ ਲਮਕ ਰਹੀ ਜ਼ਰੂਰੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਤੇ ਜ਼ਿਲ੍ਹਾ ਬਰਨਾਲਾ ਤੋਂ ਵੱਡੀ ਵਿਚ ਆੜ੍ਹਤੀਏ ਇਸ ਰੈਲੀ ਵਿਚ ਹਿੱਸਾ ਲੈਣਗੇ | ਇਸ ਮੌਕੇ ਗਗਨ ਚੀਮਾ, ਵਿਸ਼ਵ ਵਿਜੇ, ਵਿਵੇਕ ਕੁਮਾਰ, ਜਿੰਮੀ ਠੀਕਰੀਵਾਲਾ, ਸੋਨੀ ਭੋਤਨਾ, ਇਕਬਾਲ ਸਿੰਘ ਸਰਾਂ, ਪਿਆਰਾ ਲਾਲ ਰਾਏਸਰ, ਨਵੀਨ ਕੇ.ਐਸ.ਬੀ., ਭੋਜ ਰਾਜ, ਸੁਦਰਸ਼ਨ ਕੁਮਾਰ, ਸੱਤਪਾਲ ਸੁਲਤਾਨਪੁਰੀਆ, ਜਤਿੰਦਰ ਜੇ.ਕੇ., ਜਗਨਨਾਥ ਰੰਗੀਆਂ, ਸੋਮਨਾਥ ਸਹੌਰੀਆ, ਸਤੀਸ਼ ਚੀਮਾ, ਰਘੂ, ਰਾਜਿੰਦਰ ਕੁਮਾਰ, ਟੋਨੀ ਕੁਰੜ ਆਦਿ ਆੜ੍ਹਤੀਏ ਹਾਜ਼ਰ ਸਨ |