ਮਹਿਲ ਕਲਾਂ, 26 ਫਰਵਰੀ (ਤਰਸੇਮ ਸਿੰਘ ਗਹਿਲ)-ਐਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਿਖੇ 10 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸ਼ੁੱਭ ਵਿਆਹ 1 ਮਾਰਚ ਨੂੰ ਕੀਤੇ ਜਾਣਗੇ | ਇਸ ਸਮੇਂ ਜਾਣਕਾਰੀ ਦਿੰਦਿਆਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਕੁਮਾਰ ਬਾਂਸਲ ਨੇ ਦੱਸਿਆ ਕਿ ਸੰਸਥਾ ਵਲੋਂ ਲੋਕ ਭਲਾਈ ਸਕੀਮਾਂ ਨੂੰ ਜਾਰੀ ਰੱਖਣ ਲਈ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸ਼ੁੱਭ ਅਨੰਦ ਕਾਰਜ ਕਰਨ ਦਾ ਪ੍ਰੋਗਰਾਮ ਰਚਿਆ ਹੈ | ਵਿਆਹ ਦੌਰਾਨ ਲੜਕੀਆਂ ਨੂੰ ਇਸਤਰੀ ਧਨ ਵਜੋਂ ਲੋੜੀਂਦਾ ਵੀ ਸਾਮਾਨ ਦਿੱਤਾ ਜਾਵੇਗਾ | ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸ਼ੁੱਭ ਅਨੰਦ ਕਾਰਜ ਕਰਨ ਦਾ ਪ੍ਰੋਗਰਾਮ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਬਰਨਾਲਾ ਵਲੋਂ ਉਲੀਕਿਆ ਗਿਆ ਸੀ, ਜੋ ਪਰਿਵਾਰਾਂ ਦੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਜਾਵੇਗਾ | ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਸ਼ਖ਼ਸੀਅਤਾਂ ਨੂੰ ਸਮਾਗਮ ਵਿਚ ਪੁੱਜਣ ਦੀ ਅਪੀਲ ਕੀਤੀ |