21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦੇਸ਼ ਭਗਤ ਕਾਲਜ ਵਿਖੇ ਬੀ. ਏ., ਬੀ. ਐੱਡ (ਸੈਕੰਡਰੀ) ਲਈ ਦਾਖ਼ਲਾ ਸ਼ੁਰੂ

Ad Position 21
No active advertisement
ਅਜੀਤ ਡੈਸਕ 27-02-2026
ਧੂਰੀ, 26 ਫਰਵਰੀ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਨੂੰ ਨੈਸ਼ਨਲ ਕਾਊਾਸਲ ਫ਼ਾਰ ਟੀਚਰ ਐਜੂਕੇਸ਼ਨ (ਐਨ.ਸੀ.ਟੀ.ਈ) ਵਲੋਂ ਸੈਸ਼ਨ 2026-27 ਤੋਂ ਇੰਟੀਗ੍ਰੇਟੇਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਤਹਿਤ ਚਾਰ ਸਾਲਾ ਬੀ.ਏ.ਬੀ.ਐੱਡ ਕੋਰਸ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ | ਕਾਲਜ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦਿੰਦਿਆਂ ਕਿਹਾ ਕਿ ਸਾਡੇ ਕਾਲਜ ਨੂੰ ਐਨ.ਈ.ਪੀ. ਤਹਿਤ ਸ਼ੁਰੂ ਹੋਏ ਇਸ ਕੋਰਸ ਬੀ.ਏ ਬੀ ਐੱਡ ( ਸੈਕੰਡਰੀ) ਚਲਾਉਣ ਦੀ ਪ੍ਰਵਾਨਗੀ ਮਿਲੀ ਹੈ | ਮੌਜੂਦਾ ਸਮੇਂ ਵਿਦਿਆਰਥੀਆਂ ਦੇ ਬੀ.ਏ.-ਬੀ.ਐੱਡ ਕਰਨ ਲਈ ਪੰਜ ਸਾਲ ਲੱਗਦੇ ਹਨ, ਪਰ ਹੁਣ ਇਹ ਦੋਹਰੀ ਡਿਗਰੀ ਸਿਰਫ਼ ਚਾਰ ਸਾਲਾਂ ਵਿਚ ਪੂਰੀ ਹੋ ਜਾਇਆ ਕਰੇਗੀ | ਕਾਲਜ ਨੂੰ ਇਸ ਕੋਰਸ ਲਈ 50 ਸੀਟਾਂ ਭਰਨ 'ਤੇ ਆਈ. ਟੀ. ਈ. ਪੀ. ਤਹਿਤ ਕੋਰਸ ਚਲਾਉਣ ਦੀ ਮਿਲੀ ਮਨਜ਼ੂਰੀ ਮਿਲੀ ਹੈ | ਇਸ ਕੋਰਸ ਵਿਚ ਦਾਖ਼ਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ 17 ਅਪ੍ਰੈਲ ਨੂੰ ਰਾਸ਼ਟਰੀ ਪੱਧਰ 'ਤੇ ਟੈੱਸਟ ਲਿਆ ਜਾਵੇਗਾ | ਦਾਖ਼ਲਾ ਫਾਰਮ ਭਰਨ ਦੀ ਅੰਤਿਮ ਮਿਤੀ 10 ਮਾਰਚ ਹੈ | ਦਾਖ਼ਲੇ ਲਈ ਵਿਦਿਆਰਥੀ ਦੇ ਬਾਰ੍ਹਵੀਂ ਜਮਾਤ ਵਿਚ 50 ਫ਼ੀਸਦੀ ਨੰਬਰ ਹੋਣੇ ਜ਼ਰੂਰੀ ਹਨ | ਕਾਲਜ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਗੱਲ ਕਰਦਿਆਂ ਕਾਲਜ ਪਿ੍ੰਸੀਪਲ ਡਾ. ਬਲਵੀਰ ਸਿੰਘ ਤੇ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ ਕੋਰਸ ਸਿੱਖਿਆ ਦੇ ਵਿਚ ਵਿਦਿਆਰਥੀਆਂ ਲਈ ਨਵੀਂ ਨੁਹਾਰ ਲੈ ਕੇ ਉੱਭਰੇਗਾ | ਕਾਲਜ ਪਿ੍ੰਸੀਪਲ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸੰਸਥਾ 'ਚ ਅੰਤਰਰਾਸ਼ਟਰੀ ਪੱਧਰ ਦੇ ਕਈ ਨਵੇਂ ਕਿੱਤਾ-ਮੁਖੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਨਾਲ ਵਿਸ਼ਵ ਪੱਧਰ ਦੀ ਜਾਣਕਾਰੀ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਰਾਹ ਹੋਇਆ ਪੱਧਰਾ - ਪ੍ਰਧਾਨ ਵਿਕਾਸ ਕਿ੍ਸ਼ਨ <br/> ਅਗਲੀ ਖ਼ਬਰ ਸ਼ੇਰਗੜ੍ਹ ਚੀਮਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਸੰਪੰਨ
Ad Position 24