21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੰਤ ਮਹਾਤਮਾ ਦੀ ਸੇਵਾ ਕਰਨੀ ਸਭ ਤੋਂ ਵੱਡਾ ਧਰਮ- ਪੰਡਿਤ ਅਨਿਲ ਸ਼ਰਮਾ

Ad Position 21
No active advertisement
ਅਜੀਤ ਡੈਸਕ 27-02-2026
ਤਪਾ ਮੰਡੀ, 26 ਫਰਵਰੀ (ਪ੍ਰਵੀਨ ਗਰਗ)-ਸੰਤ ਮਹਾਤਮਾ ਦੀ ਸੇਵਾ ਕਰਨੀ ਅਤੇ ਉਨ੍ਹਾਂ ਦੀ ਯਾਦ 'ਚ ਲੰਗਰ ਲਗਾਉਣਾ ਸਭ ਤੋਂ ਵੱਡਾ ਧਰਮ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਡਿਤ ਅਨਿਲ ਸ਼ਰਮਾ ਨੇ ਸਮਾਜ ਸੇਵੀ ਸੰਸਥਾ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਅਤੇ ਸਮੂਹ ਦੁਕਾਨਦਾਰਾਂ ਵਲੋਂ ਇਕ ਸਾਧੂ ਮਹਾਤਮਾ ਦੀ ਯਾਦ 'ਚ ਰੂਪ ਚੰਦ ਰੋਡ 'ਤੇ ਲਾਏ ਗਏ ਲੰਗਰ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਲੰਗਰ ਵਿਚ ਹਰ ਕੋਈ ਇਕੱਠੇ ਬੈਠ ਕੇ ਖਾਂਦਾ ਹੈ, ਜਿੱਥੇ ਕੋਈ ਉੱਚ-ਨੀਚ ਨਹੀਂ ਹੁੰਦੀ | ਉਨ੍ਹਾਂ ਦੱਸਿਆਂ ਕਿ ਬਿਨਾਂ ਕਿਸੇ ਲਾਭ ਦੀ ਇੱਛਾ ਤੋਂ ਸੇਵਾ ਕਰਨੀ ਨਿਸ਼ਕਾਮ ਸੇਵਾ ਹੁੰਦੀ ਹੈ ਅਤੇ ਭੁੱਖੇ ਨੂੰ ਰੋਟੀ ਖਵਾਉਣਾ ਸਭ ਤੋਂ ਵੱਡੀ ਪੁੰਨ ਦੀ ਕਮਾਈ ਹੈ | ਇਸ ਲੰਗਰ ਮੌਕੇ ਸੰਦੀਪ ਕੁਮਾਰ ਰਿੰਕੂ ਭੈਣੀ, ਪ੍ਰਵੇਸ਼ ਕੁਮਾਰ, ਡਿੰਪਾ, ਲੀਤੂ, ਡਾ: ਵਿਕੀ, ਰਾਜੂ ਮੌੜ, ਦੀਪੂ ਭੈਣੀ, ਪ੍ਰਦੀਪ ਦੀਪਾ, ਵੇਦਾ, ਪਿ੍ੰਸ ਬਹਾਵਲਪੁਰੀਆ, ਬਸੰਤ ਲਾਲ ਬਾਂਸਲ, ਕਮਲ ਬਾਂਸਲ, ਗੰਗੀ ਤਨੇਜਾ, ਸਤਨਾਮ ਸਿੰਘ ਆਦਿ ਸਮੂਹ ਦੁਕਾਨਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਖੇਡ ਗਰਾਊਾਡ ਲਈ 24 ਲੱਖ ਦੇ ਕਰੀਬ ਗਰਾਂਟ ਦਾ ਐਲਾਨ ਅਗਲੀ ਖ਼ਬਰ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ 'ਚ ਨਿਰਮਲ ਸਿੰਘ ਕਾਟੀ ਨੇ ਸੋਨ ਤਗਮਾ ਜਿੱਤਿਆ
Ad Position 24