ਤਪਾ ਮੰਡੀ, 26 ਫਰਵਰੀ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਸੇਵਾ ਮੁਕਤ ਡੀ.ਪੀ.ਈ ਮਾਸਟਰ ਨਿਰਮਲ ਸਿੰਘ ਕਾਟੀ ਨੇ ਬੀਤੇ ਦਿਨੀਂ ਜੈਤੋ ਵਿਖੇ ਹੋਈ ਚੌਥੀ ਪੰਜਾਬ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਸ਼ਹਿਰ ਵਾਸੀਆਂ ਨੇ ਸੇਵਾਮੁਕਤ ਅਧਿਆਪਕ ਨੂੰ ਵਧਾਈਆਂ ਦਿੱਤੀਆਂ | ਨਿਰਮਲ ਸਿੰਘ ਕਾਟੀ ਨੇ ਦੱਸਿਆ ਕਿ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਚੌਥੀ ਪੰਜਾਬ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿਚ ਉਸ ਨੇ 60 ਸਾਲ ਉਮਰ ਵਰਗ ਵਿਚ ਜੈਵਲਿਨ ਥਰੋ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਮਲ ਸਿੰਘ ਕਾਟੀ ਨੇ ਪੰਜਾਬ ਲੈਵਲ ਵਿਚੋਂ 14 ਸੋਨੇ, 1 ਚਾਂਦੀ ਦੇ ਤਗਮੇ, ਨੈਸ਼ਨਲ ਲੈਵਲ 'ਤੇ 5 ਸੋਨੇ, ਏਸ਼ੀਆ ਲੈਵਲ 'ਤੇ 1 ਤਾਂਬੇ ਦੇ ਤਗਮੇ ਜਿੱਤੇ ਹਨ | ਹੁਣ ਤੱਕ ਨਿਰਮਲ ਸਿੰਘ ਕਾਟੀ ਨੇ ਕੁੱਲ 20 ਤਗਮੇ ਜਿੱਤੇ ਹਨ |