ਮਹਿਲ ਕਲਾਂ, 26 ਫਰਵਰੀ (ਤਰਸੇਮ ਸਿੰਘ ਗਹਿਲ)-ਐਸ.ਬੀ.ਐਸ ਕਾਲਜ ਆਫ਼ ਫਾਰਮੇਸੀ ਮਹਿਲ ਕਲਾਂ ਜੀ. ਐਨ.ਐਮ. ਦੂਸਰੇ ਸਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਹ ਜਾਣਕਾਰੀ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਸ਼ੀਲ ਬਾਂਸਲ ਨੇ ਦੱਸਿਆ ਕਿ ਤਾਨਿਸਿਕਾ ਵਰਮਾ ਪੁੱਤਰੀ ਵਰਿੰਦਰ ਕੁਮਾਰ ਨੇ ਕਾਲਜ ਵਿਚ ਪਹਿਲਾ, ਗੌਤਮ ਕੁਮਾਰ ਪੁੱਤਰ ਕੌਸ਼ ਲੇਦ ਸ਼ਰਮਾ ਨੇ ਦੂਜਾ, ਗਗਨਦੀਪ ਕੌਰ ਪੁੱਤਰੀ ਮਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਮੈਡਮ ਨਵਦੀਪ ਕੌਰ ਨੇ ਕਿਹਾ ਕਿ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਸਟਾਫ਼ ਦੇ ਮਾਰਗ ਦਰਸ਼ਨ ਕਰ ਕੇ ਹੀ ਸੰਭਵ ਹੋ ਪਾਇਆ ਹੈ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਲਾਜਪਤ ਰਾਏ ਨੇ ਵੀ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਦੀ ਕਾਮਨਾ ਕੀਤੀ ਅਤੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |