21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਿੱਖਿਆ ਬੋਰਡ ਦੀ ਨਵੀਂ ਨੀਤੀ ਦਾ ਸ਼ਿਕਾਰ ਪੇਪਰ ਦੇ ਰਹੇ ਵਿਦਿਆਰਥੀ ਹੋ ਰਹੇ ਖ਼ੱਜਲ਼-ਖ਼ੁਆਰ <br/>

Ad Position 21
No active advertisement
ਆਪਣਾ ਵਹੀਕਲ ਛੋਟੇ ਹਾਥੀ ਦਾ ਪ੍ਰਬੰਧ ਕਰ ਕੇ ਪੇਪਰ ਦੇਣ ਜਾਂਦੇ ਹੋਏ ਸਰਕਾਰੀ ਸਕੂਲ ਦੇ ਵਿਦਿਆਰਥੀ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 03-03-2026
ਰੂੜੇਕੇ ਕਲਾਂ, 2 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਵਿਦਿਆਰਥੀਆਂ ਦੇ ਬੋਰਡ ਦੇ ਦਸਵੀਂ, ਬਾਰ੍ਹਵੀਂ ਤੇ ਅੱਠਵੀਂ ਜਮਾਤ ਦੇ ਇਮਤਿਹਾਨ ਲੈਣ ਲਈ ਸੈਂਟਰ ਦੂਜੇ ਸਕੂਲਾਂ ਵਿਚ ਬਣਾਉਣ ਦੀ ਬਣਾਈ ਗਈ ਨਵੀਂ ਨੀਤੀ ਤਹਿਤ ਪੰਜਾਬ ਭਰ ਦੇ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਇਮਤਿਹਾਨ ਦੇ ਰਹੇ ਹਜ਼ਾਰਾਂ ਵਿਦਿਆਰਥੀ ਖ਼ੱਜਲ਼-ਖ਼ੁਆਰ ਹੋ ਰਹੇ ਹਨ | ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਬੋਰਡ ਦੀਆਂ ਜਮਾਤਾਂ ਦਸਵੀਂ, ਬਾਰ੍ਹਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਮਤਿਹਾਨ ਲੈਣ ਲਈ ਜਿਸ ਸਕੂਲ ਵਿਚ ਵਿਦਿਆਰਥੀ ਪੜ੍ਹਦਾ ਹੈ ਉਸ ਤੋਂ ਦੂਜੇ ਪਿੰਡ ਦੇ ਨੇੜਲੇ ਸਰਕਾਰੀ ਸਕੂਲ ਵਿਚ ਸੈਂਟਰ ਬਣਾਇਆ ਗਿਆ ਹੈ | ਸੈਂਟਰ ਵਿਦਿਆਰਥੀਆਂ ਨੂੰ ਕਰੀਬ 6-7 ਕਿੱਲੋਮੀਟਰ ਦੂਰੀ 'ਤੇ ਪੈਂਦੇ ਹਨ | ਸਰਕਾਰੀ ਸਕੂਲਾਂ ਵਿਚ ਬਹੁਗਿਣਤੀ ਵਿਦਿਆਰਥੀਆਂ ਦੀ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਿਤ ਹੈ | ਵਿਦਿਆਰਥੀਆਂ ਨੂੰ ਆਪਣੇ ਸਕੂਲਾਂ ਤੋਂ ਇਮਤਿਹਾਨ ਸੈਂਟਰ ਵਾਲੇ ਸਕੂਲਾਂ ਵਿਚ ਲੈ ਕੇ ਜਾਣ ਲਈ ਸਿੱਖਿਆ ਵਿਭਾਗ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ | ਜਿਸ ਸਕੂਲ ਦੇ ਕਰੀਬ 200 ਵਿਦਿਆਰਥੀਆਂ ਨੇ ਪੇਪਰ ਦੇਣ ਜਾਣਾ ਹੈ ਉਹ ਨਾ ਤਾਂ ਸਰਕਾਰੀ/ਪ੍ਰਾਈਵੇਟ ਬੱਸਾਂ 'ਤੇ ਸਫ਼ਰ ਕਰ ਕੇ ਪੇਪਰ ਦੇ ਸਹੀ ਟਾਈਮ 'ਤੇ ਜਾ ਸਕਦੇ ਹਨ | ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਕੋਲ ਆਪਣੇ ਨਿੱਜੀ ਸਾਧਨ ਵੀ ਨਹੀਂ ਹਨ | ਸਕੂਲਾਂ ਦੇ ਅਧਿਆਪਕਾਂ ਵਲੋਂ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ | ਜਿਹੜੇ ਦਿਹਾੜੀਦਾਰ ਵਿਅਕਤੀਆਂ ਦੇ ਵਿਦਿਆਰਥੀ ਬੱਚਿਆਂ ਨੇ ਦਸਵੀਂ, ਬਾਰ੍ਹਵੀਂ ਜਮਾਤਾਂ ਦੇ ਪੇਪਰ ਦੇਣ ਲਈ ਜਾਣਾ ਹੈ | ਉਨ੍ਹਾਂ ਮਾਪਿਆਂ ਲਈ ਮੁਸ਼ਕਿਲਾਂ ਬਣੀਆਂ ਹੋਈਆਂ ਹਨ | ਇਕ ਪਾਸੇ ਤਾਂ ਸਕੂਲਾਂ ਵਿਚ ਸੈਮੀਨਾਰ ਕਰ ਕੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਮੋਟਰਸਾਈਕਲ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ | ਹੁਣ ਸਿੱਖਿਆ ਵਿਭਾਗ ਦੀ ਇਸ ਨੀਤੀ ਕਾਰਨ ਮਜਬੂਰੀ ਵੱਸ ਸੈਂਕੜੇ ਵਿਦਿਆਰਥੀ ਆਪਣੇ ਨਿੱਜੀ ਮੋਟਰਸਾਈਕਲਾਂ 'ਤੇ ਗੈਰ ਕਾਨੂੰਨੀ ਤਿੰਨ ਤੋਂ ਚਾਰ ਬੈਠ ਕੇ ਜਾ ਰਹੇ ਹਨ | ਜਿਸ ਕਰ ਕੇ ਕੋਈ ਵੱਡਾ ਸੜਕ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ | ਸਵਾਲ ਉੱਠਦਾ ਹੈ ਕਿ ਜੇਕਰ ਵਿਦਿਆਰਥੀਆਂ ਦਾ ਕੋਈ ਜਾਨੀ ਵਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਸੁਰੱਖਿਆ ਲਈ ਕੋਣ ਜ਼ਿੰਮੇਵਾਰ ਹੈ | ਇਕ ਪੀੜਤ ਮਜ਼ਦੂਰ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਪੇਪਰ ਦੇਣ ਜਾਣਾ ਹੈ ਲੜਕੀਆਂ ਨੂੰ ਇਕੱਲੀਆਂ ਭੇਜਣ ਲਈ ਵੀ ਸੁਰੱਖਿਅਤ ਮਾਹੌਲ ਨਹੀਂ ਹੈ ਕਿੳਾੁਕਿ ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹਾ ਨਾਲ ਸਬੰਧਿਤ ਦੋ ਲੜਕੀਆਂ ਪੇਪਰ ਦੇਣ ਗਈਆਂ ਲਾਪਤਾ ਹੋ ਗਈਆਂ ਸਨ | ਉਸ ਨੂੰ ਵੀ ਆਪਣੇ ਕੰਮ ਤੋਂ ਛੁੱਟੀ ਨਹੀਂ ਮਿਲ ਰਹੀ ਅਤੇ ਨਾ ਹੀ ਪੇਪਰ ਦਿਵਾਉਣ ਲਈ ਕੋਈ ਵਹੀਕਲ ਦਾ ਸਾਧਨ ਹੈ | ਕਿਸੇ ਆਂਢੀ ਗੁਆਂਢੀ ਦੀਆਂ ਮਿੰਨਤਾਂ ਕਰ ਕੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ | ਬਹੁਗਿਣਤੀ ਗ਼ਰੀਬ ਪਰਿਵਾਰਾਂ ਦੇ ਮਜਬੂਰ ਵਿਦਿਆਰਥੀ ਆਪਣੇ ਰੁਪਏ ਇਕੱਠੇ ਕਰ ਕੇ ਆਪਣੇ ਵਹੀਕਲ ਕਿਰਾਏ 'ਤੇ ਲੈ ਪੇਪਰ ਦੇਣ ਦਾ ਪ੍ਰਬੰਧ ਕਰ ਰਹੇ ਹਨ | ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਇਮਤਿਹਾਨ ਸੈਂਟਰਾਂ ਵਿਚ ਪੇਪਰ ਲੈਣ ਵਾਲੇ ਸਟਾਫ਼ ਅਧਿਆਪਕਾਂ ਦੀ ਡਿਊਟੀ ਦੂਜੇ ਸਕੂਲਾਂ ਦੇ ਅਧਿਆਪਕਾਂ ਦੀ ਲੱਗਦੀ ਹੁੰਦੀ ਸੀ | ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਡਿਊਟੀ ਭੱਤਾ ਦਿੱਤਾ ਜਾਂਦਾ ਸੀ | ਉਹ ਭੱਤਾ ਬਚਾਉਣ ਲਈ ਬੋਰਡ ਨੇ ਇਹ ਨੀਤੀ ਬਣਾਈ ਹੈ | ਜੇਕਰ ਬੋਰਡ ਨੇ ਨਕਲ ਰੋਕਣ ਦਾ ਪ੍ਰਬੰਧ ਕਰਨਾ ਹੈ ਤਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਸਕੂਲਾਂ ਵਿਚ ਵਿਸ਼ੇਸ਼ ਰੂਮ ਬਣਾ ਕੇ ਬਲਾਕ ਪੱਧਰ 'ਤੇ ਨਿਗਰਾਨ ਕੰਟਰੋਲ ਰੂਮ ਬਣਾਇਆ ਜਾ ਸਕਦਾ ਸੀ | ਪੇਪਰ ਲੈਣ ਲਈ ਦੂਜੇ ਸਕੂਲਾਂ ਵਿਚੋਂ ਸਿਰਫ਼ 10 ਅਧਿਆਪਕਾਂ ਨੂੰ ਆਉਣਾ ਪੈਂਦਾ ਸੀ | ਹੁਣ ਕਰੀਬ 100 ਤੋਂ 200 ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿਚ ਜਾਣਾ ਪੈ ਰਿਹਾ ਹੈ | ਪ੍ਰਾਈਵੇਟ ਸਕੂਲ ਐਸੋਸੀਏਸ਼ਨ ਬਰਨਾਲਾ ਦੇ ਆਗੂ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ | ਦੂਜੇ ਪਾਸੇ ਇਮਤਿਹਾਨ ਦੀ ਨਵੀ ਨੀਤੀ ਨੇ ਵਿਦਿਆਰਥੀਆਂ 'ਤੇ ਮਾਨਸਿਕ ਬੋਝ ਬਣਾ ਦਿੱਤਾ ਹੈ | ਜੇਕਰ ਦੂਜੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੇਪਰ ਦੇਣ ਭੇਜਣਾ ਹੀ ਸੀ ਤਾਂ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਨੂੰ ਲੈ ਕੇ ਜਾਣ ਲਈ ਵਹੀਕਲਾਂ ਦਾ ਪ੍ਰਬੰਧ ਕਰਦਾ | ਸਰਕਾਰੀ ਸਕੂਲਾਂ ਨੂੰ ਵਿਸ਼ੇਸ਼ ਫ਼ੰਡ ਜਾਰੀ ਕੀਤਾ ਜਾਣਾ ਚਾਹੀਦਾ ਸੀ | ਪੰਜਾਬ ਵਿਚ ਅਸੁਰੱਖਿਅਤ ਮਾਹੌਲ ਵਿਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪੇਪਰ ਦੇਣ ਵਾਲੀਆਂ ਬੇਟੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਨੀਤੀ ਤੇ ਤੁਰੰਤ ਗ਼ੌਰ ਕਰ ਕੇ ਪੰਜਾਬ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਅਤੇ ਉਨ੍ਹਾਂ ਨੂੰ ਸੈਂਟਰਾਂ ਵਿਚ ਲੈ ਕੇ ਜਾਣ ਲਈ ਸਰਕਾਰ ਤੁਰੰਤ ਪ੍ਰਬੰਧ ਕਰੇ | ਇਹ ਨੀਤੀ ਦਫ਼ਤਰਾਂ ਵਿਚ ਬੈਠ ਕੇ ਪ੍ਰਬੰਧਕਾਂ ਵਲੋਂ ਬਣਾਈ ਗਈ ਹੈ | ਜਿਹੜੇ ਕਿ ਗਰਾਊਾਡ ਪੱਧਰ ਦੀਆਂ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਮੁਸ਼ਕਿਲਾਂ ਤੋਂ ਅਨਜਾਣ ਹਨ |
ਕੀ ਕਹਿਣਾ ਹੈ ਅਧਿਕਾਰੀਆਂ ਦਾ : ਜਦੋਂ ਇਸ ਸਬੰਧੀ ਇਮਤਿਹਾਨ ਕੰਟਰੋਲਰ ਪੰਜਾਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਲਿਸੀ ਸਿੱਖਿਆ ਵਿਭਾਗ ਦੇ ਪ੍ਰਬੰਧਕਾਂ ਦੀ ਮੀਟਿੰਗ ਉਪਰੰਤ ਬਣਦੀ ਹੈ ਇਹ ਉਨ੍ਹਾਂ ਦੇ ਕਰਨ ਦਾ ਮਸਲਾ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਰਜਵਾਹੇ, ਸਬ-ਰਜਵਾਹੇ ਅਤੇ ਡਰੇਨਾਂ ਦੇ ਪੁਲਾਂ 'ਤੇ ਰੇਿਲੰਗ ਲਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ... ਅਗਲੀ ਖ਼ਬਰ ਭਿਆਨਕ ਸੜਕੀ ਹਾਦਸੇ 'ਚ ਮੋਟਰਸਾਈਕਲ ਸਵਾਰ ਮਜ਼ਦੂਰ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/>
Ad Position 24