21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੰਜਾਬ ਵਿਚ ਰਜਵਾਹੇ, ਸਬ-ਰਜਵਾਹੇ ਅਤੇ ਡਰੇਨਾਂ ਦੇ ਪੁਲਾਂ 'ਤੇ ਰੇਿਲੰਗ ਲਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 03-03-2026
ਬਰਨਾਲਾ, 2 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸੰਵਿਧਾਨ ਦੇ ਰਾਖੇ ਸੰਸਥਾ ਪੰਜਾਬ ਵਲੋਂ ਜ਼ਿਲ੍ਹਾ ਬਰਨਾਲਾ ਅਤੇ ਪੰਜਾਬ ਵਿਚ ਰਜਵਾਹੇ, ਸਬ ਰਜਵਾਹੇ ਅਤੇ ਡਰੇਨਾਂ ਦੇ ਪੁਲਾਂ 'ਤੇ ਰੇਿਲੰਗ ਲਾਉਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਮੁਖੀ ਗੁਰਜੀਤ ਸਿੰਘ ਖੱੁਡੀ, ਐਡਵੋਕੇਟ ਕੁਲਵੰਤ ਸਿੰਘ ਧਿੰਗੜ ਅਤੇ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ 14 ਦਸੰਬਰ 2025 ਨੂੰ ਬਿਨਾਂ ਰੇਿਲੰਗ ਸੂਏ ਦੇ ਪੁਲ 'ਤੇ ਪਿੰਡ ਸੰਗਤਪੁਰਾ (ਮੋਗਾ) ਵਿਖੇ ਪਤੀ-ਪਤਨੀ ਦੀ ਡਿਊਟੀ ਜਾਣ ਸਮੇਂ ਧੁੰਦ ਕਾਰਨ ਸੂਏ 'ਚ ਕਾਰ ਡਿੱਗਣ ਨਾਲ ਦੋਵਾਂ ਦੀ ਮੌਤ ਹੋ ਗਈ ਸੀ | ਅਜਿਹੀਆਂ ਘਟਨਾਵਾਂ ਪੰਜਾਬ ਵਿਚ ਅਕਸਰ ਵਾਪਰਦੀਆਂ ਰਹਿੰਦੀਆਂ ਹਨ | ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਨਾਲ ਪਰਿਵਾਰਾਂ ਦੀ ਭਰਪਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ | ਪੰਜਾਬ ਵਿਚ ਹਜ਼ਾਰਾਂ ਹੀ ਅਜਿਹੇ ਪੁਲ ਹਨ, ਜੋ ਰੇਿਲੰਗ ਨਹੀਂ ਲੱਗੀ ਹੋਈ | ਜਿੱਥੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ | ਇਸ ਮੌਕੇ ਭੋਲਾ ਸਿੰਘ ਗੁਰੂ, ਐਡਵੋਕੇਟ ਸੁਰਿੰਦਰਪਾਲ ਸਿੰਘ, ਗੁਰਵਿੰਦਰਪਾਲ ਸਿੰਘ ਖੱੁਡੀ, ਮਲਕੀਤ ਸਿੰਘ ਧਨੌਲਾ, ਤਰਸੇਮ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ ਗੁਰੂ, ਹਰਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਫੈਸੀਲਿਟੇਟਰਾਂ ਨੇ ਮੰਗਾਂ ਲਈ ਬਜਟ ਸੈਸ਼ਨ ਘੇਰਨ ਦੀ ਦਿੱਤੀ ਚੇਤਾਵਨੀ <br/> ਅਗਲੀ ਖ਼ਬਰ ਸਿੱਖਿਆ ਬੋਰਡ ਦੀ ਨਵੀਂ ਨੀਤੀ ਦਾ ਸ਼ਿਕਾਰ ਪੇਪਰ ਦੇ ਰਹੇ ਵਿਦਿਆਰਥੀ ਹੋ ਰਹੇ ਖ਼ੱਜਲ਼-ਖ਼ੁਆਰ <br/>
Ad Position 24