21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਸ਼ਾ ਵਰਕਰ ਫੈਸੀਲਿਟੇਟਰਾਂ ਨੇ ਮੰਗਾਂ ਲਈ ਬਜਟ ਸੈਸ਼ਨ ਘੇਰਨ ਦੀ ਦਿੱਤੀ ਚੇਤਾਵਨੀ <br/>

Ad Position 21
No active advertisement
ਜਥੇਬੰਦੀ ਦੀਆਂ ਆਗੂਆਂ ਮੰਗਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਮੌਕੇ | ਤਸਵੀਰ : ਪ੍ਰਵੀਨ ਗਰਗ <br/> 03-03-2026
ਤਪਾ ਮੰਡੀ, 2 ਮਾਰਚ (ਪ੍ਰਵੀਨ ਗਰਗ)-ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਸੂਬਾ ਪੱਧਰੀ ਆਗੂਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਹੇਠ ਕੰਮ ਕਰ ਰਹੀਆਂ ਆਸ਼ਾ ਵਰਕਰ ਫੈਸੀਲਿਟੇਟਰਾਂ ਨੂੰ ਲੰਬੇ ਸਮੇਂ ਤੋਂ ਘੱਟ ਉਜ਼ਰਤਾਂ ਅਤੇ ਅਸਥਿਰ ਸੇਵਾ ਸ਼ਰਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਵਾਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ | ਸੰਦੀਪ ਕੌਰ ਪ੍ਰਧਾਨ ਜ਼ਿਲ੍ਹਾ ਬਰਨਾਲਾ ਨੇ ਫ਼ੈਸਲਾ ਕੀਤਾ ਕਿ 3 ਮਾਰਚ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸੌਂਪੇ ਜਾਣਗੇ | ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਵਰਕਰਾਂ ਨੂੰ ਰੈਗੂਲਰ ਕਰ ਕੇ 26 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ | ਸੇਵਾ ਮੁਕਤ ਸਾਥੀਆਂ ਲਈ 5 ਲੱਖ ਰੁਪਏ ਸਹਾਇਤਾ ਫ਼ੰਡ ਅਤੇ ਫਿਕਸ ਭੱਤੇ ਦਾ ਅੱਧਾ ਹਿੱਸਾ ਪੈਨਸ਼ਨ ਵਜੋਂ ਦੇਣ ਦੀ ਵੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ 2500 ਰੁਪਏ ਫਿਕਸ ਭੱਤਾ ਵਧਾ ਕੇ 10,000 ਰੁਪਏ ਕਰਨ ਅਤੇ ਟੂਰ ਮਨੀ ਦੁੱਗਣੀ ਕਰਨ ਦੀ ਮੰਗ ਰੱਖੀ ਗਈ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਬਜਟ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਰਜਨੀ ਬਾਲਾ, ਗੁਰਦੀਪ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਸਕੀਨਾ, ਅਮਨ, ਕੋਮਲ, ਸੰਦੀਪ ਕੋਰ ਆਦਿ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਪੰਜਾਬ ਵਿਚ ਰਜਵਾਹੇ, ਸਬ-ਰਜਵਾਹੇ ਅਤੇ ਡਰੇਨਾਂ ਦੇ ਪੁਲਾਂ 'ਤੇ ਰੇਿਲੰਗ ਲਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ...
Ad Position 24