ਤਪਾ ਮੰਡੀ, 2 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਵਿਖੇ ਨਰਸਰੀ ਅਤੇ ਐਲ.ਕੇ.ਜੀ. ਕਲਾਸਾਂ ਦੇ ਨੰਨੇ ਮੁੰਨੇ ਬੱਚਿਆਂ ਦੇ ਕਹਾਣੀ ਪਾਠ ਸੁਣਾਉਣ ਮੁਕਾਬਲੇ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ | ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਵਿਚ ਭਾਸ਼ਾਈ ਕੁਸ਼ਲਤਾ, ਆਤਮ-ਵਿਸ਼ਵਾਸ ਅਤੇ ਮੰਚ 'ਤੇ ਬੋਲਣ ਦੀ ਯੋਗਤਾ ਨੂੰ ਵਿਕਸਤ ਕਰਨਾ ਸੀ | ਵਿਦਿਆਰਥੀਆਂ ਨੇ ਰੰਗ-ਬਰੰਗੇ ਵੇਸ-ਭੂਸ਼ਾ ਵਿਚ ਮੰਚ 'ਤੇ ਆ ਕੇ ਬੜੇ ਆਤਮ-ਵਿਸ਼ਵਾਸ ਨਾਲ ਵੱਖ-ਵੱਖ ਸਿਖਲਾਈ ਭਰੀਆਂ ਅਤੇ ਰੁਚਿਕਰ ਕਹਾਣੀਆਂ ਸੁਣਾਈਆਂ | ਨੰਨੇ ਬੱਚਿਆਂ ਦੀ ਪ੍ਰਸਤੁਤੀ ਨੇ ਸਭ ਦਾ ਮਨ ਮੋਹ ਲਿਆ ਅਤੇ ਅਧਿਆਪਕਾਂ ਨੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਤਾਲੀਆਂ ਨਾਲ ਕੀਤੀ | ਜੱਜਾਂ ਵੱਲੋਂ ਬੱਚਿਆਂ ਦੀ ਉਚਾਰਨ, ਆਤਮ-ਵਿਸ਼ਵਾਸ ਅਤੇ ਅਭਿਵੈਕਤੀ ਦੇ ਆਧਾਰ 'ਤੇ ਮੁਲਾਂਕਣ ਕੀਤਾ ਗਿਆ | ਅੰਤ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਤੋਰ 'ਤੇ ਜਮੈਟਰੀ ਬਾਕਸ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਮੋਨਿਕਾ ਗਰਗ ਨੇ ਇਸ ਸੁੰਦਰ ਅਤੇ ਸਿਖਲਾਈ ਭਰੀ ਗਤੀਵਿਧੀ ਦੀ ਸਰਾਹਨਾ ਕੀਤੀ |