10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

8 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਸੰਬੰਧੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 04-03-2026
ਬਰਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਾ ਹੋਣ ਤੇ ਅੱਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਉਂਦੀ 8 ਮਾਰਚ 'ਆਪ' ਸਰਕਾਰ ਦੇ ਆਖ਼ਰੀ ਬਜਟ ਪੇਸ਼ ਕਰਨ ਮੌਕੇ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਘੇਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂਆਂ ਤਰਸੇਮ ਭੱਠਲ ਸੂਬਾ ਜਨਰਲ ਸਕੱਤਰ (ਪੀ.ਐਸ.ਐਮ.ਐਸ.ਯੂ.), ਮਾਸਟਰ ਮਨੋਹਰ ਲਾਲ, ਕਰਮਜੀਤ ਸਿੰਘ ਬੀਹਲਾ, ਦਰਸ਼ਨ ਕੁਮਾਰ ਚੀਮਾ ਅਤੇ ਮਾਸਟਰ ਪਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾ 'ਆਪ' ਆਗੂਆਂ ਦੀਆਂ ਦਿੱਤੀਆਂ ਹੋਈਆਂ ਗਰੰਟੀਆਂ ਵਿਚੋਂ ਨਾ ਹੀ ਪੁਰਾਣੀ ਪੈਨਸ਼ਨ, ਨਾ ਹੀ ਸੋਧਿਆ ਹੋਇਆ ਪੇ-ਕਮਿਸ਼ਨ ਲਾਗੂ ਕੀਤਾ ਗਿਆ ਅਤੇ ਨਾ ਹੀ ਕੇਂਦਰੀ ਪੈਟਰਨ 'ਤੇ ਦਿੱਤਾ 16 ਪ੍ਰਤੀਸ਼ਤ ਡੀ.ਏ ਦਿੱਤਾ ਗਿਆ | ਪੈਨਸ਼ਨਰਾਂ ਐਸੋਸੀਏਸ਼ਨ ਦੀ ਮੁੱਖ ਮੰਗ 2.59 ਦੇ ਫ਼ਾਰਮੂਲੇ ਨਾਲ ਲਾਗੂ ਹੋਇਆ ਪੇਅ ਕਮਿਸ਼ਨ ਅਜੇ ਤੱਕ ਪ੍ਰਵਾਨ ਨਹੀਂ ਹੋਇਆ, ਵੱਖ-ਵੱਖ ਦਫ਼ਤਰਾਂ ਵਿਚ ਮਾਨਭੇਟਾ ਤੇ ਕੰਮ ਕਰਦੇ ਜਿਵੇਂ ਕਿ ਆਂਗਣਵਾੜੀ ਵਰਕਰਾਂ, ਆਸਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ 26000 ਉਜਰਤ ਦੇਣ ਤੋਂ ਸਰਕਾਰ ਮੁੱਕਰ ਗਈ ਹੈ | ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਸਵੇਰੇ 9 ਵਜੇ ਬਡਬਰ ਟੋਲ ਪਲਾਜੇ ਪਰ ਇਕੱਠੇ ਹੋ ਕੇ ਇੱਕ ਵੱਡੇ ਕਾਫ਼ਲੇ ਦੇ ਰੂਪ ਵਿਚ ਪੰਜਾਬ ਵਿਧਾਨ ਸਭਾ ਵੱਲ ਵਧਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਬਰਨਾਲਾ ਪੀ.ਐਸ.ਐਮ.ਐਸ.ਯੂ. ਦੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ, ਡੀ.ਸੀ. ਦਫ਼ਤਰ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਜੀਤ ਸਿੰਘ ਸੰਧੂ, ਪੀ.ਐਸ.ਐਸ.ਐਫ. ਦੇ ਜ਼ਿਲ੍ਹਾ ਜਨਰਲ ਸਕੱਤਰ ਤਜਿੰਦਰ ਸਿੰਘ ਤੇਜੀ ਅਤੇ ਅਜਿੰਦਰਪਾਲ ਸਿੰਘ, ਪਿ੍ੰਸੀਪਲ ਕੌਰ ਸਿੰਘ ਪੈਨਸ਼ਨ ਐਸੋਸੀਏਸ਼ਨ, ਡਿਪਲੋਮਾ ਐਸੋਸੀਏਸ਼ਨ ਇੰਜੀਨੀਅਰ ਵਲੋਂ ਗੁਰਦੀਪ ਸਿੰਘ ਰੰਧਾਵਾ, ਪੁਰਾਣੀ ਪੈਨਸ਼ਨ ਬਹਾਲੀ ਵਲੋਂ ਗੁਲਾਬ ਸਿੰਘ ਫੂਡ ਸਪਲਾਈ ਵਿਭਾਗ ਤੇ ਦਲਜੀਤ ਸਿੰਘ ਬਿਜਲੀ ਬੋਰਡ, ਬਲਜੀਤ ਸਿੰਘ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਜੈਨਨੈਕਸਟ ਸਕੂਲ ਵਿਖੇ ਇੰਪੈਕਟ-2026 ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੀ ਤਿਆਰੀ 'ਚ ਪੱਖੋ ਕਲਾਂ ਵਿਖੇ ਮੀਟਿੰਗ <br/>
Ad Position 24