ਬਰਨਾਲਾ, 3 ਮਾਰਚ (ਅਸ਼ੋਕ ਭਾਰਤੀ)-ਵਾਈ.ਐਸ ਜੈਨਨੇਕਸਟ ਸਕੂਲ ਆਫ ਸਮਾਇਲਜ਼ ਬਰਨਾਲਾ ਵਿਖੇ ਸਾਲਾਨਾ ਸੱਭਿਆਚਾਰਕ ਸਮਾਰੋਹ ਇੰਪੈਕਟ 2026 ਕਰਵਾਇਆ ਗਿਆ | ਇਸ ਮੌਕੇ ਪਲੇਵੇ ਤੋਂ ਯੂ.ਕੇ.ਜੀ ਤੱਕ ਦੇ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਭੰਗੜਾ, ਗਿੱਧਾ, ਡਾਂਸ, ਕੋਰੀਓਗ੍ਰਾਫ਼ੀ, ਨਾਟਕ ਪੇਸ਼ ਕੀਤੇ | ਸਮਾਗਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸੰਸਥਾ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਸਨਮਾਨਿਤ ਕੀਤਾ | ਇਸ ਮੌਕੇ ਪੂਜਾ ਵਰਮਾ, ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |