24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਹਿਤਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੂਬਰੂ ਹੁੰਦਿਆਂ ਸ਼ਾਇਰ ਰਣਜੀਤ ਸਰਾਂਵਾਲੀ ਨੇ ਕਿਹਾ ਕਿ ਚੰਗੀ ਸ਼ਾਇਰੀ ਦੀ ਸਿਰਜਣਾ ਲਈ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ | ਸ਼ਾਇਰ ਵਲੋਂ ਪੇਸ਼ ਕੀਤੀਆਂ ਗ਼ਜ਼ਲਾਂ 'ਤੇ ਸਰੋਤਿਆਂ ਨੇ ਵਾਰ-ਵਾਰ ਦਾਦ ਦਿੱਤੀ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਆਮ ਕਰ ਕੇ ਕੋਈ ਐਵਾਰਡ ਮਿਲਣ ਤੋਂ ਬਾਅਦ ਲੇਖਕ ਖੜੋਤ ਦੀ ਸਥਿਤੀ ਵਿਚ ਆ ਜਾਂਦਾ ਹੈ ਪਰ ਖ਼ੁਸ਼ੀ ਦੀ ਗੱਲ ਹੈ ਕਿ ਸਰਾਂਵਾਲੀ ਲਗਾਤਾਰ ਸਿਰਜਣਾ ਕਰ ਰਿਹਾ ਹੈ | ਸਮਾਗਮ ਦੇ ਮੁੱਖ ਮਹਿਮਾਨ ਜਰਨੈਲ ਸਿੰਘ ਅੱਚਰਵਾਲ ਅਤੇ ਲੁਧਿਆਣਾ ਅਕਾਦਮੀ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੋਈ ਲੇਖਕ ਓਦੋਂ ਹੀ ਪ੍ਰਵਾਨ ਹੁੰਦਾ ਹੈ ਜਦੋਂ ਉਹ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦਾ ਹੈ | ਹਰੀ ਪਾਲ ਨੇ ਕੈਨੇਡਾ ਵਸਦੇ ਪੰਜਾਬੀ ਨੌਜਵਾਨਾਂ ਦੀਆਂ ਮੁਸ਼ਕਲਾਂ 'ਤੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਓਥੋਂ ਦੇ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਰਹੇ | ਡਾ: ਤਰਸਪਾਲ ਕੌਰ, ਭੋਲਾ ਸਿੰਘ ਸੰਘੇੜਾ ਅਤੇ ਡਾ: ਹਰਿਭਗਵਾਨ ਨੇ ਸੰਘ ਦੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਸ਼ਾਇਰ ਦਾ ਸਨਮਾਨ ਕੀਤਾ ਗਿਆ | ਉਪਰੰਤ ਅਜਮੇਰ ਸਿੰਘ ਦੀਵਾਨਾ ਦਾ ਨਾਵਲ 'ਹਮ ਐਸੇ ਅਪਰਾਧੀ' ਅਤੇ ਭੋਲਾ ਸਿੰਘ ਸੰਘੇੜਾ ਦਾ ਕਹਾਣੀ ਸੰਗ੍ਰਹਿ 'ਮਿੱਟੀ ਦੇ ਪੁੱਤ' ਦਾ ਲੋਕ ਅਰਪਣ ਵੀ ਕੀਤਾ ਗਿਆ | ਦੋਹਾਂ ਪੁਸਤਕਾਂ ਬਾਰੇ ਡਾ: ਰਾਮ ਪਾਲ ਸ਼ਾਹਪੁਰੀ, ਤੇਜਾ ਸਿੰਘ ਤਿਲਕ ਅਤੇ ਰਜਿੰਦਰ ਸ਼ੌਕੀ ਨੇ ਜਾਣਕਾਰੀ ਦਿੱਤੀ | ਇਸ ਮੌਕੇ ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਵਿਚ ਹਰੀ ਸਿੰਘ ਜਾਚਕ, ਜਸਵੀਰ ਝੱਜ, ਰਾਮ ਸਰੂਪ ਸ਼ਰਮਾ, ਜਗਜੀਤ ਕੌਰ ਢਿਲਵਾਂ, ਤੇਜਿੰਦਰ ਚੰਡਿਹੋਕ, ਸ਼ਿੰਦਰ ਧੌਲਾ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਰਘਬੀਰ ਸਿੰਘ ਕੱਟੂ, ਲਛਮਣ ਦਾਸ ਮੁਸਾਫਿਰ, ਸੁਰਿੰਦਰ ਕੈਲੇ, ਪਵਨ ਪਰਿੰਦਾ, ਡਾ: ਸੁਰਿੰਦਰ ਭੱਠਲ, ਮੇਜਰ ਸਿੰਘ ਗਿੱਲ, ਗੁਰਜੰਟ ਸਿੰਘ ਬਰਨਾਲਾ, ਸਾਗਰ ਸਿੰਘ ਸਾਗਰ, ਹਰਪ੍ਰੀਤ ਜਟਾਣਾ, ਜੰਗੀਰ ਸਿੰਘ ਦਿਲਬਰ, ਬਿਰਜ ਲਾਲ ਗੋਇਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |



Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ, ਟਰੇਡ ਯੂਨੀਅਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ <br/> ਅਗਲੀ ਖ਼ਬਰ ਕਾਰ ਸਵਾਰ ਚਾਚਾ-ਭਤੀਜਾ 10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ <br/>
Ad Position 24