25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੀ.ਆਰ.ਟੀ.ਸੀ. ਰਿਟਾਇਰਮੈਂਟ ਭਾਈਚਾਰਾ ਯੂਨੀਅਨ ਏਟਕ ਬਰਨਾਲਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 06-03-2026
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਪੀ.ਆਰ.ਟੀ.ਸੀ. ਰਿਟਾਇਰਮੈਂਟ ਭਾਈਚਾਰਾ ਯੂਨੀਅਨ ਏਟਕ ਬਰਨਾਲਾ ਦੀ ਮੀਟਿੰਗ ਹਰੀ ਸਿੰਘ ਟੱਲੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀ.ਆਰ.ਟੀ.ਸੀ. ਦੇ ਫ਼ਰੀ ਸਫ਼ਰ ਦੇ ਬਣਦੇ 650 ਕਰੋੜ ਰੁਪਏ ਤੁਰੰਤ ਦਿੱਤੇ ਜਾਣ, ਪੀ.ਆਰ.ਟੀ.ਸੀ. ਦੀਆਂ ਆਪਣੀ ਮਲਕੀਅਤ ਦੀਆਂ 500 ਬੱਸਾਂ ਤੁਰੰਤ ਪਾਈਆਂ ਜਾਣ | ਆਗੂਆਂ ਕਿਹਾ ਕਿ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਵੀ ਨਹੀਂ ਬੱਸ ਨਹੀਂ ਪਾਈ, ਇਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ | ਆਗੂਆਂ ਨੇ ਪੀ.ਆਰ.ਟੀ.ਸੀ. ਵਿਚ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੀ ਨਿਖੇਧੀ ਕੀਤੀ | ਇਸ ਮੌਕੇ ਆਤਮਾ ਸਿੰਘ, ਜਸਮੇਲ ਸਿੰਘ, ਹਰਨੇਕ ਸਿੰਘ, ਬਿੱਕਰ ਸਿੰਘ, ਮੁਕੰਦ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਰਦ ਕੇਂਦਰ ਦੇ ਆਪ੍ਰੇਟਰਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ <br/> ਅਗਲੀ ਖ਼ਬਰ ਬਠਿੰਡਾ ਧਰਨੇ 'ਚ ਕਾਫ਼ਲੇ ਦੇ ਰੂਪ 'ਚ ਜਾਵਾਂਗੇ-ਭਾਕਿਯੂ ਕਾਦੀਆਂ <br/>
Ad Position 24