ਮਹਿਲ ਕਲਾਂ, 5 ਮਾਰਚ (ਅਵਤਾਰ ਸਿੰਘ ਅਣਖੀ)-ਸਮਾਜ ਸੇਵੀ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਵਲੋਂ ਅੱਖਾਂ ਦਾ 20ਵਾਂ ਮੁਫ਼ਤ ਕੈਂਪ ਰਵਿਦਾਸ ਧਰਮਸ਼ਾਲਾ ਮਹਿਲ ਕਲਾਂ ਸੋਢੇ ਵਿਖੇ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਕੈਂਪ ਦਾ ਉਦਘਾਟਨ ਸਰਪੰਚ ਸਰਬਜੀਤ ਸਿੰਘ ਸ਼ੰਭੂ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਏਕ ਜੋਤ ਹਸਪਤਾਲ ਮਲੇਰਕੋਟਲਾ ਦੇ ਮਾਹਿਰ ਡਾਕਟਰ ਅਜੇ ਕੁਮਾਰ, ਰਜਿੰਦਰ ਸਿੰਘ, ਵੀਰਪਾਲ ਕੌਰ ਨੇ 139 ਮਰੀਜ਼ਾਂ ਦੀ ਜਾਂਚ ਕਰ ਕੇ ਲੋੜਵੰਦ 18 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਰੈਫ਼ਰ ਕੀਤਾ ਗਿਆ | ਸਾਬਕਾ ਉਪ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ਨੇ ਮੁੱਖ ਪ੍ਰਬੰਧਕ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਵਲੋਂ ਲੰਮੇ ਸਮੇਂ ਤੋਂ ਲੋਕ ਸੇਵਾ ਦੀ ਚਲਾਈ ਜਾ ਰਹੀ ਸਮਾਜ ਸੇਵਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਮੂਹ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਤੋਂ ਸੇਧ ਲੈ ਕੇ ਲੋੜਵੰਦਾਂ ਦੀ ਮਦਦ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਹਰਜਿੰਦਰ ਸਿੰਘ, ਗੁਰਕੀਰਤ ਕੌਰ, ਦਰਸ਼ਨ ਸਿੰਘ ਖ਼ਾਲਸਾ, ਹਰਬੰਸ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਗੁਰਮੀਤ ਸਿੰਘ ਮੀਤਾ, ਸੁਖਦੇਵ ਸਿੰਘ ਰਾਗੀ, ਉਜਾਗਰ ਸਿੰਘ ਆਦਿ ਹਾਜ਼ਰ ਸਨ |