ਵੱਖ-ਵੱਖ ਸਕੂਲਾਂ ਵਿਚ ਹੋਲੀ ਦਾ ਤਿਉਹਾਰ ਮਨਾਇਆ <br/>
ਵਾਈ.ਐੱਸ ਜੈਨਨੇਕਸਟ ਸਕੂਲ ਬਰਨਾਲਾ ਵਿਖੇ ਹੋਲੀ ਦਾ ਤਿਉਹਾਰ ਮਨਾਉਣ ਮੌਕੇ ਬੱਚੇ | (2) ਬੀ.ਵੀ.ਐੱਮ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਮੁਕਾਬਲਿਆਂ 'ਚ ਭਾਗ ਲੈਣ ਉਪਰੰਤ ਵਿਦਿਆਰਥੀ | (3) ਸਰਬੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਹੋਲੀ ਦਾ ਤਿਉਹਾਰ ਮਨਾਉਣ ਮੌਕੇ ਵਿਦਿਆਰਥੀ | ਤਸਵੀਰਾਂ : ਗੁਰਜੀਤ ਸਿੰਘ ਖੱੁਡੀ
<br/>
06-03-2026
ਬਰਨਾਲਾ, (ਅਸ਼ੋਕ ਭਾਰਤੀ)-ਵਾਈ.ਐੱਸ ਜੈਨਨੇਕਸਟ ਸਕੂਲ ਬਰਨਾਲਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਉਪਰੰਤ ਵਿਦਿਆਰਥੀਆਂ ਨੇ ਇਕ ਦੂਜੇ ਤੇ ਅਧਿਆਪਕਾਂ ਦੇ ਰੰਗ ਲਗਾਏ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਸਰਬੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਕ ਦੂਜੇ ਦੇ ਰੰਗ ਲਗਾਇਆ ਗਿਆ | ਪਿ੍ੰਸੀਪਲ ਡਾ: ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਹੋਲੀ ਸਾਡਾ ਇਕ ਪਿਆਰ ਤੇ ਰੰਗਾਂ ਦਾ ਤਿਉਹਾਰ ਹੈ | ਇਸ ਮੌਕੇ ਫਾਊਾਡਰ ਕੁਲਵੰਤ ਸਿੰਘ ਬਾਜਵਾ, ਐਮ.ਡੀ ਚਮਕੌਰ ਸਿੰਘ, ਚੇਅਰਮੈਨ ਸੁਖਮਿੰਦਰ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |