ਸ਼ਹਿਣਾ, 8 ਮਾਰਚ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਗੁਰਦੁਆਰਾ ਤਿ੍ਵੈਣੀ ਸਾਹਿਬ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਅੱਜ ਦੀ ਮੀਟਿੰਗ ਵਿਚ ਵੱਖ-ਵੱਖ ਮੱੁਦਿਆਂ 'ਤੇ ਵਿਚਾਰ ਚਰਚਾ ਕੀਤੀ | ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਕੇਂਦਰ ਸਰਕਾਰ ਨਵੇਂ ਕਾਨੂੰਨ ਲਾਉਣ ਜਾਂ ਰਹੀ ਹੈ | ਜਿਸ ਨਾਲ ਹਰ ਵਰਗ 'ਤੇ ਮਾੜਾ ਅਸਰ ਪਏਗਾ | ਮੋਦੀ ਸਰਕਾਰ ਅਮਰੀਕਾ ਨਾਲ ਜੋ ਵੀ ਸਮਝੌਤਾ ਕਰ ਰਹੀ ਹੈ ਉਹ ਬਹੁਤ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ | ਉਸ ਦੇ ਵਿਰੁੱਧ ਵਿਚ ਸੰਯੁਕਤ ਕਿਸਾਨ ਮੋਰਚੇ ਨੇ 10 ਮਾਰਚ ਨੂੰ ਬਰਨਾਲਾ ਵਿਖੇ ਵਿਸ਼ਾਲ ਰੈਲੀ ਰੱਖੀ ਹੈ ਜਿਸ ਦੀ ਤਿਆਰੀ ਲਈ ਅੱਜ ਬਲਾਕ ਸ਼ਹਿਣਾ ਦੀ ਮੀਟਿੰਗ ਕੀਤੀ ਗਈ | ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਹ ਕਾਨੂੰਨ ਲਾਗੂ ਕਰਦੀ ਹੈ ਤਾਂ ਇਹ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਨਾਲ ਹੀ 10 ਮਾਰਚ ਨੂੰ ਬਲਾਕ ਸ਼ਹਿਣਾ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ੍ਹਾ ਪੈੱ੍ਰਸ ਸਕੱਤਰ ਕਰਮਜੀਤ ਸਿੰਘ ਭਦੌੜ, ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ, ਬਲਾਕ ਖ਼ਜ਼ਾਨਚੀ ਹਰਬੰਸ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ, ਬਲਾਕ ਮੀਤ ਪ੍ਰਧਾਨ ਬਿੰਦਰ ਸਿੰਘ ਭਦੌੜ, ਗੁਰਜੀਤ ਸਿੰਘ ਢਿੱਲਵਾਂ, ਰਾਜਾ ਸਿੰਘ ਮੌੜ ਨਾਭਾ, ਜੀਤ ਸਿੰਘ ਗਿੱਲ ਕੋਠੇ, ਜਗਸੀਰ ਸਿੰਘ ਨੀਲੋਂ ਕੋਠੇ, ਮਲਕੀਤ ਸਿੰਘ ਸ਼ਹਿਣਾ, ਗੇਜਾ ਸਿੰਘ ਨੈਣੇਵਾਲ, ਛੋਟਾ ਸਿੰਘ ਜੰਗੀਆਣਾ, ਗੁਰਮੇਲ ਸਿੰਘ ਅਲਕੜਾ, ਪਿਆਰਾ ਸਿੰਘ ਮੱਝੂਕੇ, ਗੁਰਮੇਲ ਸਿੰਘ ਦੀਪਗੜ੍ਹ, ਬਿੰਦਰ ਸਿੰਘ ਵਿਧਾਤਾ, ਮਾਨ ਸਿੰਘ ਭਦੌੜ, ਅੰਮਿ੍ਤਪਾਲ ਸਿੰਘ ਟੱਲੇਵਾਲ, ਨਛੱਤਰ ਸਿੰਘ ਰਾਮਗੜ੍ਹ, ਗੁਰਤੇਜ ਸਿੰਘ ਤਾਜੋਕੇ, ਪ੍ਰੀਤਮ ਸਿੰਘ ਉੱਗੋਕੇ, ਗੁਰਮੇਲ ਸਿੰਘ ਜਗਜੀਤਪੁਰਾ, ਗੋਗੀ ਸਿੰਘ ਚੀਮਾ ਵੱਡੀ ਗਿਣਤੀ ਵਿਚ ਇਕਾਈਆਂ ਹਾਜ਼ਰ ਸਨ |