ਸ਼ਹਿਣਾ, 10 ਮਾਰਚ (ਗੋਗੀ)-ਪਿੰਡ ਦੱੁੁਲਮਸਰ ਰਕਬਾ ਮੌੜ ਨਾਭਾ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਦੀ ਫਿਰਨੀ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਤਹਿਤ ਪ੍ਰਸ਼ਾਸਨ ਵਲੋਂ 11 ਮਾਰਚ ਨੂੰ ਮੁੜ ਨਿਸ਼ਾਨਦੇਹੀ ਲਈ ਸਮਾਂ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਪਿੰਡ ਦੇ ਸੇਵਕ ਸਿੰਘ ਵਲੋਂ ਮਾਣਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਵਿਚ ਰਿੱਟ ਦਾਇਰ ਕਰ ਕੇ ਖ਼ਸਰਾ ਨੰਬਰ 480, 481 ਅਤੇ 736 ਦੇ ਸਬੰਧ ਵਿਚ ਨਿਸ਼ਾਨਦੇਹੀ ਕਰਵਾਏ ਜਾਣ ਲਈ ਅਪੀਲ ਕੀਤੀ ਗਈ | ਜਿਸ ਦੇ ਸਬੰਧ ਵਿਚ ਇਸ ਤੋਂ ਪਹਿਲਾਂ ਵੀ ਨਿਸ਼ਾਨਦੇਹੀ ਕੀਤੇ ਜਾਣ ਲਈ ਪ੍ਰਸ਼ਾਸਨ ਵਲੋਂ ਚਾਰਾਜੋਈ ਕੀਤੀ ਗਈ ਸੀ, ਪਰ ਇਸ ਦੇ ਵਿਰੋਧ ਵਿਚ ਇਕ ਵਿਅਕਤੀ ਵਲੋਂ ਆਤਮਦਾਹ ਦੀ ਧਮਕੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਫ਼ਰੀ ਘੱਟ ਹੋਣ ਕਾਰਨ ਨਿਸ਼ਾਨਦੇਹੀ ਲਈ ਤਰੀਕ ਅੱਗੇ ਕੀਤੀ ਗਈ ਸੀ |