ਧਨੌਲਾ, 10 ਮਾਰਚ (ਜਤਿੰਦਰ ਸਿੰਘ ਧਨੌਲਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ: ਕਰਮਜੀਤ ਸਿੰਘ ਅਤੇ ਡਾ: ਅਮਿਤ ਖੁਰਾਣਾ ਕੋਆਰਡੀਨੇਟਰ ਮੁਰਹਾ ਪੀ.ਟੀ ਪ੍ਰੋਜੈਕਟ ਪੰਜਾਬ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਅਤੇ ਡਾ: ਸੁਖਹਰਮਨਦੀਪ ਸਿੰਘ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਪੀ.ਟੀ ਮੁਰਹਾ ਸਕੀਮ ਬਰਨਾਲਾ ਦੀ ਦੇਖ-ਰੇਖ ਹੇਠ, ਸੀਨੀਅਰ ਵੈਟਰਨਰੀ ਅਫ਼ਸਰ ਡਾ: ਮੁਹੰਮਦ ਸਲੀਮ ਦੇ ਸਹਿਯੋਗ ਨਾਲ ਸਿਵਲ ਪਸ਼ੂ ਹਸਪਤਾਲ ਧਨੌਲਾ ਵਿਖੇ ਕਾਫ਼ ਰੈਲੀ ਕਰਵਾਈ ਗਈ | ਇਸ ਮੁਕਾਬਲੇ ਵਿਚ ਕੁੱਲ 53 ਸਰਕਾਰੀ ਸੀਮਨ ਤੋਂ ਪੈਂਦਾ ਹੋਈਆਂ ਕੱਟੀਆਂ ਨੂੰ ਲੈ ਕੇ ਪਸ਼ੂ ਪਾਲਕਾਂ ਨੇ ਭਾਗ ਲਿਆ | ਮੁਕਾਬਲੇ ਵਿਚ ਦੀਪਕ ਸਿੰਘ ਪੁੱਤਰ ਜਗਸੀਰ ਸਿੰਘ ਧਨੌਲਾ ਦੀ ਕੱਟੀ ਨੇ ਪਹਿਲਾ, ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਕੋਠੇ ਗੋਬਿੰਦਪੁਰਾ ਧਨੌਲਾ ਦੀ ਕੱਟੀ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਧਨੌਲਾ ਦੀ ਕੱਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਸਨਮਾਨ ਅਤੇ ਭਾਗ ਲੈਣ ਵਾਲੇ ਹਰ ਪਸ਼ੂ ਪਾਲਕ ਦਾ ਵੀ ਸਨਮਾਨ ਕੀਤਾ ਗਿਆ | ਕਾਫ਼ ਰੈਲੀ ਵਿਚ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾ: ਸੁਖਹਰਮਨਦੀਪ ਸਿੰਘ ਨੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਅਤੇ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਡਾ: ਪ੍ਰੀਤ ਮਹਿੰਦਰਪਾਲ ਸਿੰਘ ਢੀਂਡਸਾ ਨੇ ਪਸ਼ੂ ਨੂੰ ਹੋਣ ਵਾਲੀਆਂ ਬਿਮਾਰੀਆਂ ਉਨ੍ਹਾਂ ਦੇ ਰੱਖ ਰੱਖਾਵ ਅਤੇ ਪਸ਼ੂਆਂ ਦੇ ਘਰੇਲੂ ਉਪਚਾਰ ਸਬੰਧੀ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ | ਡਾ: ਗਗਨਜੋਤ ਸਿੰਘ ਵੈਟਨਰੀ ਅਫ਼ਸਰ ਬਰਨਾਲਾ ਅਤੇ ਵੈਟਨਰੀ ਅਫ਼ਸਰ ਕੱਟੂ ਡਾ: ਮਲਕੀਤ ਸਿੰਘ ਨਾਲ ਮਿਲ ਕੇ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ | ਕਾਫ਼ ਰੈਲੀ ਦੇ ਮੁੱਖ ਮਹਿਮਾਨ ਅਸਿਸਟੈਂਟ ਡਾਇਰੈਕਟਰ ਡਾ: ਸੰਜੀਵ ਗੋਇਲ ਰਹੇ ਜਿਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਸੰਬੋਧਿਤ ਹੁੰਦੇ ਹੋਏ ਜਿੱਥੇ ਪਸ਼ੂ ਪਾਲਣ ਵਿਭਾਗ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਉੱਥੇ ਹੀ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਤੇ ਖੇਤੀਬਾੜੀ ਤੋਂ ਬਿਨਾਂ ਹੋਰ ਅਨੇਕਾਂ ਪ੍ਰਕਾਰ ਦੇ ਸਹਾਇਕ ਧੰਦੇ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ | ਅੱਜ ਦੀ ਕਾਫ਼ ਰੈਲੀ ਦਾ ਪੂਰਾ ਪ੍ਰਬੰਧ ਸੁਚੱਜੇ ਢੰਗ ਨਾਲ ਮੁਕੰਮਲ ਡਾ: ਰਾਕੇਸ਼ ਕੁਮਾਰ ਸਿੰਗਲਾ ਵੈਟਨਰੀ ਅਫ਼ਸਰ ਸੀ.ਵੀ.ਐੱਚ ਧਨੌਲਾ ਨੇ ਕੀਤਾ | ਮੁਰਹਾ ਪੀ.ਟੀ ਸਕੀਮ ਵਲੋਂ ਆਪਣੀਆਂ ਯੋਗ ਸੇਵਾਵਾਂ ਦੇਣ ਬਦਲੇ ਵੈਟਨਰੀ ਅਫ਼ਸਰ ਧਨੌਲਾ ਰਾਕੇਸ਼ ਕੁਮਾਰ ਸਿੰਗਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | 'ਜਖਮੀ ਬੇਸਹਾਰਾ ਬੇਜੁਬਾਨਾਂ ਦਾ ਇਲਾਜ ਸੰਸਥਾ' ਵਲੋਂ ਕਾਫ਼ ਰੈਲੀ ਦੌਰਾਨ ਭਰਪੂਰ ਯੋਗਦਾਨ ਰਿਹਾ ਅਤੇ ਸੰਸਥਾ ਦੇ ਨੁਮਾਇੰਦਿਆਂ ਗੁਰਦਰਸ਼ਨ ਸਿੰਘ, ਅੰਮਿ੍ਤਪਾਲ ਸਿੰਘ ਅਤੇ ਹੋਰ ਮੈਂਬਰਾਂ ਦਾ ਸਮੂਹਿਕ ਸਨਮਾਨ ਕੀਤਾ ਗਿਆ | ਪੀ.ਟੀ. ਸਟਾਫ਼ ਬਰਨਾਲਾ ਵਲੋਂ ਸੁਪਰਵਾਈਜ਼ਰ ਗੁਰਤੇਜ ਸਿੰਘ, ਸਤਨਾਮ ਸਿੰਘ, ਗਮਦੂਰ ਸਿੰਘ ਅਤੇ ਮਿਲਕ ਰਿਕਾਰਡਰ ਪਰਮਿੰਦਰ ਸ਼ਰਮਾ ਅਤੇ ਮਨਜੀਤ ਸਿੰਘ ਹਾਜ਼ਰ ਰਹੇ | ਪਸ਼ੂ ਪਾਲਕ ਲਖਵੀਰ ਸਿੰਘ, ਜਸਵੀਰ ਸਿੰਘ, ਜਗਸੀਰ ਸਿੰਘ, ਅੰਮਿ੍ਤਪਾਲ ਸਿੰਘ, ਜਗਰਾਜ ਸਿੰਘ, ਖ਼ੁਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਗਮਦੂਰ ਸਿੰਘ, ਮੋਤੀ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਸ਼ਮਿੰਦਰ ਸਿੰਘ ਦਾ ਕਾਫ਼ ਰੈਲੀ ਦੌਰਾਨ ਵਿਸ਼ੇਸ਼ ਯੋਗਦਾਨ ਰਿਹਾ | ਵਿਰਬੈਕ ਏਨੀਮਲ ਹੈਲਥ ਅਤੇ ਕੇਰਸ ਲੈਬੋਰੇਟਰੀ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਵੀ ਹਾਜ਼ਰੀ ਲਗਵਾਈ ਗਈ |