24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਿੰਡ ਕਾਹਨੇਕੇ ਤੇ ਧੂਰਕੋਟ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਰੂੜੇਕੇ ਕਲਾਂ, 12 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਕਾਹਨੇਕੇ ਤੇ ਧੂਰਕੋਟ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਸਭਿਆਚਾਰਕ ਪ੍ਰੋਗਰਾਮ ਦੌਰਾਨ ਪੁਰਾਤਨ ਕਲੀਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਨਾਜ਼ਰ ਸਿੰਘ ਪੰਧੇਰ ਦੀ ਟੀਮ ਵਲੋਂ ਧਰਮਸ਼ਾਲਾ ਪਿੰਡ ਕਾਹਨੇਕੇ ਤੇ ਧੂਰਕੋਟ ਵਿਖੇ ਇਕੱਤਰ ਇਲਾਕਾ ਨਿਵਾਸੀਆਂ ਨੂੰ ਪੁਰਾਤਨ ਢੰਗ ਨਾਲ ਬਿਨਾ ਕਿਸੇ ਸਾੳਾੂਡ ਸਿਸਟਮ ਤੋਂ ਅਖਾੜੇ ਵਿਚ ਚੱਲ ਕੇ ਰਾਜਾ ਚੰਦਰਹਾਸ ਤੇ ਕੌਲਾ ਦਾ ਇਤਿਹਾਸ ਤੇ ਕਲੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਸਿੱਧ ਸਾਰੰਗੀ ਮਾਸਟਰ ਦਰਸ਼ਨ ਸਿੰਘ ਪੂਹਲਾ ਨੇ ਆਪਣੀ ਕਲਾਂ ਰਾਹੀਂ ਖ਼ੂਬ ਰੰਗ ਬੰਨਿ੍ਹਆ | ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਦੇ ਜਥੇਦਾਰ ਬਾਬਾ ਲਾਲ ਸਿੰਘ ਧੂਰਕੋਟ, ਗੁਰਦੁਆਰਾ ਪ੍ਰਬੰਧਕ ਕਮੇਟੀ ਕਾਹਨੇਕੇ ਦੇ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਖਾਲਸਾ, ਗ੍ਰਾਮ ਪੰਚਾਇਤ ਕਾਹਨੇਕੇ ਵਲੋਂ ਪੰਚ ਡਾ: ਰਣਜੀਤ ਸਿੰਘ ਰਣੀ, ਡਾਕਟਰ ਰਾਜਿੰਦਰ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਗਾਇਕ ਨਾਜ਼ਰ ਸਿੰਘ ਪੰਧੇਰ, ਦਰਸ਼ਨ ਸਿੰਘ ਪੂਹਲਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੱਖਣ ਸਿੰਘ ਠਾਕਰ ਕਾ, ਪ੍ਰਧਾਨ ਖੁਸ਼ਵਿੰਦਰ ਸਿੰਘ ਖ਼ੁਸ਼ੀ, ਕਵੀਸ਼ਰ ਬਹਾਦਰ ਸਿੰਘ ਕਾਹਨੇਕੇ, ਗ੍ਰੰਥੀ ਦਰਸ਼ਨ ਸਿੰਘ ਨਿਹੰਗ ਧੌਲਾ, ਕਵੀਸ਼ਰ ਪੂਰਨ ਸਿੰਘ ਕਾਹਨੇਕੇ, ਕਵੀਸ਼ਰ ਲਾਲ ਸਿੰਘ ਰੂੜੇਕੇ ਕਲਾ, ਜੱਗਰ ਸਿੰਘ, ਮਨਜਿੰਦਰ ਸਿੰਘ ਧੂਰਕੋਟ, ਧਨ ਸਿੰਘ, ਹਰਬੰਸ ਸਿੰਘ, ਬਲਵੀਰ ਸਿੰਘ, ਹਰਦੇਵ ਸਿੰਘ, ਜਥੇਦਾਰ ਸੁਖਦੇਵ ਸਿੰਘ, ਜੱਗੀ ਸਿੰਘ, ਕਰਮ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐਮ. ਦਾ ਸੂਬਾ ਪੱਧਰੀ ਜਥਾ ਮਾਰਚ 16 ਨੂੰ ਹਮੀਦੀ ਪੁੱਜੇਗਾ-ਕਾਮਰੇਡ ਚੋਪੜਾ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਐੱਲ.ਪੀ.ਜੀ. ਤੇ ਪੈਟਰੋਲ, ਡੀਜ਼ਲ ਦੀ ਕੋਈ ਕਮੀ ਨਹੀਂ-ਡਿਪਟੀ ਕਮਿਸ਼ਨਰ <br/>
Ad Position 24