ਬਰਨਾਲਾ, 12 ਮਾਰਚ (ਰਾਜ ਪਨੇਸਰ)-ਸਥਾਨਕ ਸਬਜ਼ੀ ਮੰਡੀ ਬਰਨਾਲਾ ਵਿਖੇ ਰੇਹੜੀ 'ਤੇ ਸਬਜ਼ੀ ਲੈਣ ਜਾ ਰਹੇ ਵਿਅਕਤੀ ਨੂੰ ਘੇਰ ਕੇ ਕੱੁਟਮਾਰ ਕਰਨ ਹਮਲਾ ਕਰ ਕੇ 30 ਹਜ਼ਾਰ ਰੁਪਏ ਦੀ ਨਗਦੀ ਖੋਹਣ ਵਾਲੇ ਤਿੰਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਦਿਆਂ ਥਾਣਾ ਸਿਟੀ-1 ਵਲੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਵਿਜੇ ਕੁਮਾਰ ਪੱੁਤਰ ਸੰਭਲ ਕੁਮਾਰ ਵਾਸੀ ਮੇਘ ਨਗਰ, ਆਜ਼ਮਗੜ੍ਹ (ਉਤਰ ਪ੍ਰਦੇਸ਼) ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਹ ਆਪਣੀ ਰੇਹੜੀ 'ਤੇ ਸਬਜ਼ੀ ਖ਼ਰੀਦਣ ਜਾ ਰਿਹਾ ਸੀ ਤਾਂ ਜਦੋਂ ਮੱੁਦਈ ਖੱੁਡੀ ਵਾਲੀ ਚੰੁਗੀ ਪਾਸ ਪਹੁੰਚਿਆਂ ਤਾਂ ਯੁਗੇਸ ਨਾਂਅ ਦੇ ਵਿਅਕਤੀ ਨੇ ਮੱੁਦਈ ਨੂੰ ਘੇਰ ਕੇ ਕਿਹਾ ਕਿ ਜੋ ਕੁੱਝ ਹੈ, ਕੱਢ ਕੇ ਦਿਓ, ਹਮਲਾਵਰ ਨੇ ਬੇਸਬਾਲ ਨਾਲ ਹਮਲਾ ਕਰ ਦਿੱਤਾ | ਹਮਲਾਵਰ ਨੇ ਮੱੁਦਈ ਦੀ ਜੇਬ 'ਚੋਂ 30 ਹਜ਼ਾਰ ਰੁਪਏ ਦੇ ਕਰੀਬ ਨਗਦੀ ਕੱਢ ਕੇ ਤਿੰਨ ਜਣੇ ਫ਼ਰਾਰ ਹੋ ਗਏ | ਪੁਲਿਸ ਵਲੋਂ ਯੁਗੇਸ਼, ਅੰਜੂ, ਹੈਪੀ ਵਾਸੀਅਨ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਯੁਗੇਸ਼ ਨੂੰ ਗਿ੍ਫ਼ਤਾਰ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |