ਟੱਲੇਵਾਲ, 27 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਕਲੱਬ ਚੀਮਾ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਤਹਿਤ ਪਿੰਡ ਦੇ ਪੁਰਾਤਨ ਧਾਰਮਿਕ ਸਥਾਨ ਟਿੱਲਾ ਬਾਬਾ ਸਾਧੂ ਰਾਮ ਦੇ ਦਰਬਾਰ ਹਾਲ ਲਈ ਡਾਕਟਰ ਰੁਪੇਸ਼ ਸਿੰਗਲਾ (ਪ੍ਰੇਮ ਅੱਖਾਂ ਦਾ ਹਸਪਤਾਲ), ਜੁਨੇਜਾ ਟਰਾਫ਼ੀ ਹਾਊਸ ਅਤੇ ਕਰਮਜੀਤ ਸਿੰਘ (ਜਿਮੀ ਆਪਟੀਕਲ ਬਰਨਾਲਾ) ਵਲੋਂ ਏਅਰ ਕੰਡੀਸ਼ਨ (ਏ.ਸੀ.) ਭੇਟ ਕੀਤਾ ਗਿਆ | ਇਸ ਮੌਕੇ ਜੀਵਨ ਸਿੰਘ ਧਾਲੀਵਾਲ ਪ੍ਰਧਾਨ, ਲਖਵਿੰਦਰ ਸਿੰਘ ਸੀਰਾ ਵਿੱਤ ਸਕੱਤਰ, ਡਾ: ਕਰਮਜੀਤ ਸਿੰਘ ਬੱਬੂ, ਪ੍ਰੋ: ਲਖਵੀਰ ਸਿੰਘ ਚੀਮਾ, ਗੁਰਮੇਲ ਸਿੰਘ ਗੇਲਾ, ਮਨਦੀਪ ਸਿੰਘ, ਵਿਸ਼ਵਜੀਤ ਸਿੰਘ, ਕਰਮਜੀਤ ਸਿੰਘ ਜੀਤਾ ਗਾਂਧੀ ਕਾ ਆਦਿ ਵੀ ਹਾਜਰ ਸਨ | ਇਸ ਮੌਕੇ ਟਿੱਲਾ ਸਾਹਿਬ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਵਲੋਂ ਕਲੱਬ ਆਗੂਆਂ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ |