ਰੂੜੇਕੇ ਕਲਾਂ, 27 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਬਿਜਲੀ ਗਰਿੱਡ ਧੌਲਾ ਵਿਖੇ ਗਰਿੱਡ, ਫ਼ੀਲਡ ਸਟਾਫ਼ ਤੇ ਪੈਨਸ਼ਨਰ ਮੁਲਾਜ਼ਮਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਪਿੰਡ ਕਾਹਨੇਕੇ, ਰੂੜੇਕੇ ਕਲਾਂ, ਧੂਰਕੋਟ, ਧੌਲਾ, ਫ਼ਤਿਹਗੜ੍ਹ ਛੰਨਾਂ, ਭੈਣੀ ਜੱਸਾ ਦੇ ਵਿਸ਼ੇਸ਼ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਪਰਮਜੀਤ ਸਿੰਘ ਧੌਲਾ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ | ਪੈਨਸ਼ਨਰ ਮੁਲਾਜ਼ਮ ਭਲਾਈ ਕਮੇਟੀ ਪੰਜਾਬ ਦੇ ਆਗੂ ਮੋਹਨ ਸਿੰਘ ਫ਼ਤਿਹਗੜ੍ਹ ਛੰਨਾ, ਜੇ.ਈ. ਗੁਰਲਾਲ ਸਿੰਘ ਧੌਲਾ, ਅਰਸ਼ਦੀਪ ਸਿੰਘ ਮਾਨ ਧਨੌਲਾ, ਹਰਿੰਦਰ ਸਿੰਘ ਲਾਈਨਮੈਨ ਦੀ ਅਗਵਾਈ ਵਿਚ ਰਾਗੀ ਜਥੇ ਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਕਸੀਅਨ ਬਰਨਾਲਾ ਦੀਪਇੰਦਰ ਪ੍ਰਤਾਪ ਸਿੰਘ ਧੂਰਕੋਟ, ਐੱਸ.ਡੀ.ਓ. ਪ੍ਰਦੀਪ ਸ਼ਰਮਾ ਬਰਨਾਲਾ, ਐੱਸ.ਡੀ.ਓ ਤਪਾ ਸੁਖਵਿੰਦਰ ਸਿੰਘ, ਜੇ.ਈ. ਕੁਲਦੀਪ ਸਿੰਘ, ਜੇ.ਈ. ਗੁਰਪ੍ਰੀਤ ਸਿੰਘ, ਡਾ: ਗੁਰਮੀਤ ਸਿੰਘ ਸਰਪੰਚ ਧੌਲਾ, ਅਵਤਾਰ ਸਿੰਘ ਸਰਪੰਚ ਨਾਨਕਪੁਰ ਧੌਲਾ, ਜਸਵਿੰਦਰ ਸਿੰਘ ਸਰਪੰਚ ਬਿਲਾਸਪੁਰ ਧੌਲਾ, ਬਲਾਕ ਸੰਮਤੀ ਮੈਂਬਰ ਰਾਜਿੰਦਰ ਸਿੰਘ ਧੌਲਾ, ਜਥੇਦਾਰ ਗੁਰਮੀਤ ਸਿੰਘ ਨਾਨਕਪੁਰ ਧੌਲਾ, ਬਲਜਿੰਦਰ ਸਿੰਘ ਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਫ਼ਤਿਹਪੁਰ ਧੌਲਾ, ਰਾਜ ਸਿੰਘ ਸਰਪੰਚ ਧੂਰਕੋਟ, ਮਹਿੰਦਰ ਸਿੰਘ ਐੱਸ.ਡੀ.ਓ., ਤਰਸੇਮ ਸਿੰਘ ਸੇਮੀ ਸਾਬਕਾ ਸਰਪੰਚ ਧੌਲਾ, ਦਰਸ਼ਨ ਸਿੰਘ ਨਿਹੰਗ ਧੌਲਾ, ਪੰਚ ਸੁਖਚੈਨ ਸਿੰਘ ਧੂਰਕੋਟ, ਠੇਕੇਦਾਰ ਜਗਸੀਰ ਸਿੰਘ ਧੌਲਾ, ਯੂਥ ਆਗੂ ਰਣਜੀਤ ਸਿੰਘ ਕੁਲਾਰ ਧੌਲਾ, ਪੰਚ ਰੇਸ਼ਮ ਸਿੰਘ, ਪੰਚ ਅੰਮਿ੍ਤਪਾਲ ਸਿੰਘ, ਪੰਚ ਸੋਨੀ ਸਿੰਘ ਤਿੰਨੇ ਰੂੜੇਕੇ ਕਲਾਂ, ਪੰਚ ਡਾ: ਰਣਜੀਤ ਸਿੰਘ ਕਾਹਨੇਕੇ, ਜੇ.ਈ ਰਣਜੀਤ ਸਿੰਘ ਧੌਲਾ, ਸਾਬਕਾ ਸਰਪੰਚ ਬਲਜਿੰਦਰ ਸਿੰਘ ਧੌਲਾ ਤੋਂ ਇਲਾਵਾ ਪਾਵਰ ਕਾਰਪੋਰੇਸ਼ਨ ਦੇ ਸਮੂਹ ਮੁਲਾਜ਼ਮ ਤੇ ਪਿੰਡ ਕਾਹਨੇਕੇ, ਰੂੜੇਕੇ ਕਲਾਂ, ਧੂਰਕੋਟ, ਧੌਲਾ, ਫ਼ਤਿਹਗੜ੍ਹ ਛੰਨਾਂ, ਭੈਣੀ ਜੱਸਾ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |