ਤਪਾ ਮੰਡੀ, 27 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਰਾਮ ਨੌਮੀ ਅਤੇ ਨਵਰਾਤਰਿਆਂ ਦੇ ਸਬੰਧ 'ਚ ਸ੍ਰੀ ਗੀਤਾ ਭਵਨ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਗੀਤਾ ਭਵਨ ਵਿਖੇ ਕਰਵਾਏ ਗਏ ਨੌ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸੰਪੰਨ ਹੋਏ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਰਾਮ ਕਥਾ ਪਾਠਾਂ ਦੇ ਭੋਗ ਪਾਏ ਗਏ | ਸਮਾਗਮ ਮੌਕੇ ਪ੍ਰਸਿੱਧ ਕਥਾਵਾਚਕ ਸੁਧੀਰ ਜੀ ਨੇ ਸਮੁੱਚੀ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੋ ਵੀ ਮਨੁੱਖ ਰਾਮ ਨਾਮ ਦਾ ਸਿਮਰਨ ਕਰਦਾ ਹੈ, ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ | ਇਸ ਮੌਕੇ ਸਮੁੱਚੀ ਸੰਗਤ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸਮਾਗਮ ਦੇ ਅੰਤ ਵਿਚ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਅਰਵਿੰਦ ਸ਼ੁਕਲਾ, ਪੰਡਿਤ ਚਰਨਜੀਤ ਸ਼ਰਮਾ ਤੋਂ ਇਲਾਵਾ ਕੌਂਸਲਰ ਧਰਮਪਾਲ ਸ਼ਰਮਾ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਸੋਹਣ ਲਾਲ ਵਧਵਾ, ਵਿਪਨ ਕੁਮਾਰ, ਸੰਦੀਪ ਬਾਂਸਲ, ਸੁਨੀਲ ਤਾਜੋ, ਕੇਵਲ ਕਿ੍ਸ਼ਨ ਮਿੱਤਲ, ਵਿਸ਼ਾਲ ਗਰਗ ਬਬਲਾ, ਮਾਸਟਰ ਪ੍ਰਸ਼ੋਤਮ ਲਾਲ, ਆਰਕੀਟੈਕਟ ਨੀਰਜ ਮਿੱਤਲ, ਰਕੇਸ਼ ਕੁਮਾਰ ਟੋਨਾ, ਰਵਿੰਦਰ ਤਾਜੋ, ਦੀਪੂ ਭੈਣੀ, ਸੁਰਿੰਦਰ ਕੁਮਾਰ, ਬਾਲ ਕਿ੍ਸ਼ਨ ਬਦਰਾ, ਦੁਰਗਾ ਦਾਸ, ਸੰਜੀਵ ਉੱਗੋ, ਚਰਨੀ ਅਰੋੜਾ, ਮਾਸਟਰ ਕੇਵਲ ਕਿ੍ਸ਼ਨ, ਸੋਨੰੂ ਛਾਬੜਾ, ਰਮੇਸ਼ ਪੱਖੋ, ਦੁਰਗਾ ਦਾਸ, ਰਮਨੀਕ ਸ਼ਰਮਾ, ਰਵਿੰਦਰ ਨਿਓਲਾ, ਸੰਜੀਵ ਕੁਮਾਰ ਟਾਂਡਾ, ਅਸ਼ਵਨੀ ਕੁਮਾਰ, ਟੇਕ ਚੰਦ, ਭਿੰਦੀ ਸੁਨਾਮੀਆ ਆਦਿ ਸ਼ਰਧਾਲੂ ਮੌਜੂਦ ਸਨ |