ਤਪਾ ਮੰਡੀ, 2 ਅਪ੍ਰੈਲ (ਪ੍ਰਵੀਨ ਗਰਗ)-ਬਾਗ ਕਾਲੋਨੀ ਵਿਖੇ ਸਥਿਤ ਸ੍ਰੀ ਬਾਲਾ ਜੀ ਮੰਦਰ ਵਿਖੇ ਸ੍ਰੀ ਹਨੰੂਮਾਨ ਜੈਅੰਤੀ ਦੇ ਸਬੰਧ 'ਚ ਸ੍ਰੀ ਰਮਾਇਣ ਪਾਠਾਂ ਦੇ ਸ਼ੁੱਭ ਆਰੰਭ ਕਰਵਾਏ ਗਏ | ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਪ੍ਰਦੀਪ ਸ਼ਰਮਾ ਨੇ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਣ ਦੀ ਰਸਮ ਪ੍ਰਦੀਪ ਮੌੜ ਅਤੇ ਰਵੀ ਮੌੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਉਪਰੰਤ ਸਮੂਹ ਸ਼ਰਧਾਲੂਆਂ ਵਲੋਂ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਮਿਤੀ 3 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਭੰਡਾਰਾ ਅਤੁੱਟ ਵਰਤੇਗਾ | ਇਸ ਮੌਕੇ ਕੌਂਸਲਰ ਧਰਮਪਾਲ ਸ਼ਰਮਾ, ਮਨੋਜ ਕੁਮਾਰ ਮੌਜੀ ਸਿੰਗਲਾ, ਈਸ਼ਵਰ ਗੋਇਲ, ਬੰਟੀ ਮੌੜ, ਮਿਸਤਰੀ ਭੁਪਿੰਦਰ ਸਿੰਘ, ਕਰਨ ਗੁਪਤਾ ਆਦਿ ਵੱਡੀ ਗਿਣਤੀ 'ਚ ਬਾਗ਼ ਕਾਲੋਨੀ ਦੇ ਨਿਵਾਸੀ ਮੌਜੂਦ ਸਨ |