05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸ੍ਰੀ ਮਹਾਂਵੀਰ ਜੀ ਦੀ ਜੈਅੰਤੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 03-04-2026
ਧਨੌਲਾ, 2 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਸ੍ਰੀ ਹਨੰੂਮਾਨ ਜੀ ਦੀ ਜੈਅੰਤੀ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਬਰਨਾਲਾ ਤੋਂ ਧਨੌਲਾ ਪੁੱਜੇ ਪੁਰਸ਼ ਅਤੇ ਅÏਰਤ ਸ਼ਰਧਾਲੂਆਂ ਦਾ ਬੱਸ ਸਟੈਂਡ ਧਨੌਲਾ ਪੁੱਜਣ 'ਤੇ ਮੰਡੀ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉੱਘੇ ਪ੍ਰਭੂ ਭਗਤ ਮਨੀਸ਼ ਕੁਮਾਰ ਬਾਂਸਲ, ਅਜੇ ਕੁਮਾਰ ਐਮ.ਸੀ. ਅਤੇ ਰਿੰਪਲ ਬਾਂਸਲ ਵਲੋਂ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਪੁੱਜੇ ਸ਼ਰਧਾਲੂਆਂ ਨੂੰ ਪਾਣੀ ਅਤੇ ਕੋਲਡ ਡਿ੍ੰਕ ਵਰਤਾ ਕੇ ਸਵਾਗਤ ਕੀਤਾ ਗਿਆ | ਡੇਢ ਕਿੱਲੋਮੀਟਰ ਦੀ ਲੰਬਾਈ ਵਿਚ ਚੱਲ ਰਹੇ ਪੁਰਸ਼ ਅਤੇ ਅÏਰਤਾਂ ਦੇ ਸ਼ਰਧਾਲੂ ਕਾਫ਼ਲੇ ਨੂੰ ਤੇਜ਼ ਟਰੈਫ਼ਿਕ ਤੋਂ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਦੋ ਵਿਸ਼ੇਸ਼ ਗੱਡੀਆਂ ਰਾਹੀਂ ਸੁਰੱਖਿਆ ਮੁਹੱਈਆ ਕਰਵਾਈ ਗਈ | ਜੈਕਾਰੇ ਗੁਜਾਉਂਦੇ ਸ਼ਰਧਾਲੂ ਬੱਸ ਸਟੈਂਡ ਤੋਂ ਪ੍ਰਾਚੀਨ ਮੰਦਰ ਸ੍ਰੀ ਬਰਨੇ ਵਾਲਾ ਵੱਲ ਰਵਾਨਾ ਹੋਏ | ਸ੍ਰੀ ਮਹਾਂਵੀਰ ਜੀ ਦੇ ਜਨਮ ਉਤਸਵ ਨੂੰ ਲੈ ਕੇ ਸਥਾਨਕ ਗਊਸ਼ਾਲਾ ਵਿਖੇ ਵੀ ਪੁਰਸ਼ੋਤਮ ਲਾਲ ਕੱਪੜੇ ਵਾਲੇ, ਜਨਕ ਰਾਜ ਬਾਂਸਲ, ਰਾਮਲੀਲ੍ਹਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਬਾਂਸਲ ਵਲੋਂ ਵੀ ਇਸ ਦਿਹਾੜੇ ਨੂੰ ਬੜਾ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਮਹਿਲਾ ਕੀਰਤਨ ਮੰਡਲ ਵਲੋਂ ਪੂਰਾ ਦਿਨ ਸ੍ਰੀ ਮਹਾਵੀਰ ਜੀ ਦਾ ਕੀਰਤਨ ਕਰ ਕੇ ਪੁੱਜੀ ਸੰਗਤ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵਲੋਂ ਭੰਡਾਰੇ ਅਤੁੱਟ ਵਰਤਾਏ ਗਏ | ਪ੍ਰਾਚੀਨ ਸ੍ਰੀ ਮਹਾਵੀਰ ਮੰਦਰ ਵਿਖੇ ਵੀ ਮੁੱਖ ਪ੍ਰਬੰਧਕ ਮੰਗਲ ਦਾਸ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਬੰਧ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਢਿਲਵਾਂ 'ਚ ਰੋਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਤਹਿਤ ਕੈਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਪ੍ਰਾਇਮਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>
Ad Position 24