05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਯੂਨੀਵਰਸਿਟੀ ਕਾਲਜ ਢਿਲਵਾਂ 'ਚ ਰੋਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਤਹਿਤ ਕੈਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-04-2026
ਤਪਾ ਮੰਡੀ, 2 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਕੈਰੀਅਰ ਕਾਊਾਸਲਿੰਗ ਸੈਸ਼ਨ ਰੈੱਡ ਰਿਬਨ ਦੇ ਸਹਿਯੋਗ ਨਾਲ ਕਾਲਜ ਪਿ੍ੰਸੀਪਲ ਡਾ: ਲਖਵਿੰਦਰ ਸਿੰਘ ਰੱਖੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ | ਵਿਦਿਆਰਥੀਆਂ ਨੂੰ ਹੁਨਰ ਵਿਕਾਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਫ਼ੌਜ ਦੇ ਅਫ਼ਸਰ ਵਿਪਨ ਬਰੂਰਾ ਵਲੋਂ ਕਿਹਾ ਗਿਆ ਕਿ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਬਦਲਦੇ ਸਮੇਂ ਦੀ ਮੰਗ ਅਨੁਸਾਰ ਹੁਨਰ ਆਧਾਰਿਤ ਸਿੱਖਿਆ ਅਤੇ ਸਿਖਲਾਈ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ | ਇਸ ਵਿਚ ਉਨ੍ਹਾਂ ਕਿਹਾ ਕਿ ਅਗਨੀਵੀਰ ਸੈਨਾ ਦੀ ਭਰਤੀ ਰਾਹੀਂ ਵਿਦਿਆਰਥੀਆਂ ਨੂੰ ਸਵੈ ਨਿਰਭਰ ਅਤੇ ਰੁਜ਼ਗਾਰ ਮੁਖੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਪ੍ਰੋ: ਦੇਵ ਕਰਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਜ਼ਿੰਦਗੀ ਜਿਊਣ ਲਈ ਸਹੀ ਦਿਸ਼ਾ ਵਿਚ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਕੈਰੀਅਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਗਿਆਨ, ਹੁਨਰ ਦਾ ਹੋਣਾ ਬਹੁਤ ਲਾਜ਼ਮੀ ਹੈ | ਉਨ੍ਹਾਂ ਨੇ ਕੈਰੀਅਰ ਕੌਂਸਲਿੰਗ ਸੈਸ਼ਨ ਕਰਵਾਉਣ ਲਈ ਸਹਾਇਕ ਪ੍ਰਬੰਧਕਾਂ ਰੈੱਡ ਰਿਬਨ ਦੇ ਨੋਡਲ ਅਫ਼ਸਰ ਡਾ: ਸੋਨੀਆ ਅਗਰਵਾਲ, ਡਾ: ਬਿਕਰਮਜੀਤ ਪੁਰਬਾ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਜਗਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਚਰਨਜੀਤ ਕੌਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿ੍ਕਟ ਕੱਪ ਦਾ ਉਦਘਾਟਨ ਬਾਬਾ ਭੁਪਿੰਦਰ ਸਿੰਘ ਭਿੰਦਾ ਨੇ ਕੀਤਾ <br/> ਅਗਲੀ ਖ਼ਬਰ ਸ੍ਰੀ ਮਹਾਂਵੀਰ ਜੀ ਦੀ ਜੈਅੰਤੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ <br/>
Ad Position 24