ਟੱਲੇਵਾਲ, 2 ਅਪੈ੍ਰਲ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਦੀ ਰਹਿਨੁਮਾਈ ਹੇਠ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਸਦਕਾ 5 ਰੋਜ਼ਾ ਕ੍ਰਿਕਟ ਕੱਪ ਸ਼ੁਰੂ ਹੋ ਗਿਆ | ਜਿਸ ਦਾ ਉਦਘਾਟਨ ਸੰਤ ਸੁੰਦਰ ਸਿੰਘ ਕੈਨੇਡੀਅਨ ਗੁਰਦੁਆਰਾ ਸਾਹਿਬ ਟੱਲੇਵਾਲ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਭਿੰਦਾ ਨੇ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਕਲੱਬ ਦੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦਾ ਮਨੱੁਖੀ ਜੀਵਨ ਵਿਚ ਅਹਿਮ ਰੋਲ ਹੈ, ਕਿਉਂਕਿ ਮੈਦਾਨ ਨਾਲ ਜੁੜਿਆ ਹਰ ਖਿਡਾਰੀ ਜਿੱਥੇ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਹੁੰਦਾ ਹੈ, ੳੱੁਥੇ ਮਾਨਸਿਕ ਤੌਰ 'ਤੇ ਵੀ ਨਰੋਆ ਹੁੰਦਾ ਹੈ | ਜਿਸ ਨਾਲ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਯੋਗਦਾਨ ਪਾਉਂਦਾ ਹੈ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਹੋ ਕੇ ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਦਾ ਹੈ | ਇਸ ਲਈ ਖੇਡ ਕੋਈ ਵੀ ਹੋਵੇ, ਪਰ ਹਰ ਇਕ ਨੌਜਵਾਨ ਮੈਦਾਨ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕ੍ਰਿਕਟ ਕੱਪ 'ਤੇ ਜਿੱਥੇ ਪਹਿਲਾ ਇਨਾਮ 31 ਹਜ਼ਾਰ ਅਤੇ ਦੂਜਾ ਇਨਾਮ 21 ਹਜ਼ਾਰ ਦੀ ਰਾਸ਼ੀ ਦਿੱਤੀ ਜਾਵੇਗੀ | ਇਸ ਮੌਕੇ ਬਾਬਾ ਭਰਪੂਰ ਸਿੰਘ, ਸੁਦਾਗਰ ਸਿੰਘ, ਜੋਸ਼ੀ ਆਸਟੇ੍ਰਲੀਆ, ਮੌਨੂੰ ਸਿੱਧੂ, ਸੁੱਖੀ ਢਿੱਲੋਂ, ਰੇਸ਼ਮ ਸਰਾਂ, ਵਰਿੰਦਰ ਭੋਤਨਾ, ਗੋਲਡੀ, ਹਨੀ, ਗਗਨ, ਗੁਰਦੀਪ, ਅੰਮਿ੍ਤ, ਲੱਖਾ ਸਿੱਧੂ, ਜੱਗਾ ਗਿੱਲ, ਮਨਦੀਪ ਸਿੰਘ, ਅਮਨਦੀਪ ਸਿੰਘ ਧਾਲੀਵਾਲ, ਪੀਤਾ ਭੋਤਨਾ, ਪੀਤਾ ਕਲਿਆਣ, ਸੁਖਪਾਲ ਸਿੰਘ ਧਾਲੀਵਾਲ, ਅੰਕੁਸ਼ ਭਦੌੜ, ਸੀਰਾ ਤਖਤਪੁਰਾ, ਹਨੀ ਸਿੰਘ, ਸਿੱਮੂ ਰੰਧਾਵਾ ਆਦਿ ਵੀ ਹਾਜ਼ਰ ਸਨ |