08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਧੂਰੀ, 3 ਮਾਰਚ (ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਅਤੇ ਬਲਾਕ ਧੂਰੀ ਦੇ ਖ਼ਜ਼ਾਨਚੀ ਮਲਕੀਤ ਸਿੰਘ ਜੱਖਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਅਪ੍ਰੈਲ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਲਗਾਉਣ ਅਤੇ ਕਿਸਾਨਾਂ ਨੂੰ ਇਸ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ ਗਿਆ | ਬੁਲਾਰਿਆਂ ਨੇ ਕਿਹਾ ਕਿ ਹਾੜੀ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਮੰਡੀਆਂ 'ਚ ਛਾਂ, ਪਾਣੀ ਅਤੇ ਹੋਰ ਸਫ਼ਾਈ ਪ੍ਰਬੰਧ ਮੁਕੰਮਲ ਕਰਵਾਏ ਜਾਣ | ਪਾਣੀ ਦੀ ਹੋ ਰਹੇ ਬੇਕਦਰੀ ਅਤੇ ਪਾਣੀ ਦਾ ਪੱਧਰ ਬਚਾਉਣ ਲਈ ਚੰਡੀਗੜ੍ਹ ਸੈਮੀਨਾਰ ਦੌਰਾਨ ਜੋ ਪੇਪਰ ਰਿਬਲੀਜ ਕੀਤਾ ਗਿਆ ਸੀ, ਉਸ ਨੰੂ ਘਰ ਘਰ ਪਹੰੁਚਾਉਣ ਦਾ ਅਹਿਦ ਕੀਤਾ ਗਿਆ | ਰਿਪੇਰੀਅਨ ਕਾਨੂੰਨ ਤਹਿਤ ਪਾਣੀਆਂ ਦਾ ਪੰਜਾਬ ਖ਼ੁਦ ਮਾਲਕ ਹੈ | ਧੂਰੀ-ਸੰਗਰੂਰ ਵਾਲੀ ਲਾਈਨ ਅਤੇ ਧੂਰੀ ਫਾਟਕਾਂ ਤੇ ਵੱਡੇ ਸਪੀਡ ਬਰੇਕਰਾਂ ਕਾਰਨ ਹੁੰਦੇ ਹਾਦਸਿਆਂ ਅਤੇ ਵਹੀਕਲਾਂ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਸਪੀਡ ਬਰੇਕਰਾਂ ਦਾ ਸਾਈਜ਼ ਘਟਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ, ਬਲਵਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਜਗਦੇਵ ਸਿੰਘ ਭੁੱਲਰਹੜੀ, ਰਾਜ ਸਿੰਘ ਮੂਲੋਵਾਲ, ਸੁਨਜੀਤ ਸਿੰਘ ਕਾਂਝਲਾ, ਕਾਕਾ ਸਿੰਘ ਬਟੂਹਾ, ਜਗਰੂਪ ਸਿੰਘ ਦੋਹਲਾ, ਹਰਜਿੰਦਰ ਸਿੰਘ ਬਟੂਹਾ, ਕੌਰ ਸਿੰਘ ਕੱਕੜਵਾਲ, ਮਲਕੀਤ ਸਿੰਘ ਕੰਧਾਰਗੜ੍ਹ ਅਤੇ ਜੀਤ ਸਿੰਘ ਬਾਦਸ਼ਾਹਪੁਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਇਲਟ ਬਣੀ ਗਗਨਦੀਪ ਕੌਰ ਦੇ ਘਰ ਪਹੁੰਚ ਕੇ ਦਾਮਨ ਬਾਜਵਾ ਨੇ ਕੀਤਾ ਸਨਮਾਨ <br/> ਅਗਲੀ ਖ਼ਬਰ ਪਿਛਲੇ ਚਾਰ ਸਾਲ ਪੰਜਾਬ ਵਿੱਚ ਵੱਡੀ ਤਬਦੀਲੀ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ - ਬਰਿੰਦਰ ਕੁਮਾਰ ਗੋਇਲ <br/>
Ad Position 24