19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਾਮਰਾਜਵਾਦ, ਕਾਰਪੋਰੇਟ ਅਤੇ ਸੰਘੀ ਮਨੂੰਵਾਦੀ ਫਾਸ਼ੀਵਾਦ ਗੱਠਜੋੜ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ <br/>

Ad Position 21
No active advertisement
ਤਪਾ ਵਿਖੇ ਪਰਜਾਪਤ ਧਰਮਸ਼ਾਲਾ ਵਿਚ ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਦੀ ਅਗਵਾਈ ਹੇਠ ਮੀਟਿੰਗ ਦੌਰਾਨ | ਤਸਵੀਰ : ਵਿਜੇ ਸ਼ਰਮਾ <br/> 06-04-2026
ਤਪਾ ਮੰਡੀ, 5 ਅਪ੍ਰੈਲ (ਵਿਜੇ ਸ਼ਰਮਾ)-ਸਥਾਨਕ ਪਰਜਾਪਤ ਧਰਮਸ਼ਾਲਾ ਵਿਚ ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਦੀ ਅਗਵਾਈ ਹੇਠ ਇੱਕ ਭਰਵੀਂ ਜਨਰਲ ਮੀਟਿੰਗ ਅਤੇ ਸਟੱਡੀ ਕਲਾਸ ਆਯੋਜਿਤ ਕੀਤਾ ਗਿਆ | ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ | ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹਰ ਦੱਬੇ ਕੁਚਲੇ ਵਰਗ ਲਈ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ | ਭਾਰਤੀ ਸੰਵਿਧਾਨ ਵਿਚ ਵੱਡੇ ਪੱਧਰ 'ਤੇ ਸੋਧਾਂ ਕਰ ਕੇ ਸੰਵਿਧਾਨ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ | ਮਜ਼ਦੂਰ ਜਮਾਤ ਵਲੋਂ ਆਪਣੇ ਤਿੱਖੇ ਘੋਲਾਂ ਸਦਕਾ, ਜਿਹੜੇ 44 ਕਿਰਤ ਕਾਨੂੰਨ ਸਮੇਤ ਮਗਨਰੇਗਾ ਕਾਨੂੰਨ ਹੋਂਦ ਵਿਚ ਲਿਆਂਦੇ ਗਏ ਸਨ | ਫਾਸੀਵਾਦੀ ਮੋਦੀ ਹਕੂਮਤ ਵਲੋਂ ਵੱਡੇ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਸਾਰੇ ਕਿਰਤ ਕਾਨੂੰਨਾਂ ਨੂੰ ਬੁਨਿਆਦੀ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਾਰ ਲੇਬਰ ਕੋਡ ਵਿਚ ਬਦਲ ਕੇ ਪੂੰਜੀ-ਪਤੀਆਂ ਅਤੇ ਕਾਰਪੋਰੇਟਾਂ ਨੂੰ ਮਜ਼ਦੂਰ ਜਮਾਤ ਦੀ ਤਿੱਖੀ ਲੁੱਟ ਹੋਰ ਕਰਨ ਲਈ ਰਾਹ ਸੁਖਾਲਾ ਬਣਾ ਦਿੱਤਾ ਹੈ | ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਸੀ, ਜਿਸ ਨੇ ਚਾਰ ਸਾਲ ਗੱਪਾਂ ਵਿਚ ਹੀ ਬਰਬਾਦ ਕਰ ਦਿੱਤੇ ਹਨ ਅਤੇ ਪੰਜਾਬ ਨੂੰ ਕਰਜ਼ੇ ਵਿਚ ਬਿੰਨ ਦਿੱਤਾ ਹੈ | ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਤੁਹਿਨ ਦੇਵ ਵਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਥਿਤੀ 'ਤੇ ਚਰਚਾ ਕਰਦਿਆਂ ਪਾਰਟੀ ਦੇ ਦਿ੍ਸ਼ਟੀਕੋਣ ਦੀ ਵਿਆਖਿਆ ਕੀਤੀ ਗਈ | ਆਗੂਆਂ ਨੇ 'ਬੌਲਸ਼ਵਿਕ ਸ਼ੈਲੀ' ਦੇ ਆਧਾਰ 'ਤ ਕਮਿਊਨਿਸਟ ਪਾਰਟੀ ਦਾ ਢਾਂਚਾ ਉਸਾਰਨ ਦੀ ਲੋੜ 'ਤੇ ਜ਼ੋਰ ਦਿੱਤਾ, ਨਾਲ ਇਹ ਵੀ ਕਿਹਾ ਕਿ ਸਾਮਰਾਜਵਾਦ, ਕਾਰਪੋਰੇਟ ਅਤੇ ਭਗਵੇਂ ਫਾਸੀਵਾਦੀ ਗੱਠਜੋੜ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਅਤੇ ਲੋਕ ਜਮਹੂਰੀ ਇਨਕਲਾਬ ਨੂੰ ਸਫਲ ਬਣਾਉਣ ਲਈ ਜਮਾਤੀ ਅਤੇ ਜਨਤਕ ਸੰਗਠਤ ਦੇ ਘੋਲਾਂ ਨੂੰ ਤਕੜਾ ਕੀਤਾ ਜਾਵੇ | ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪੱਖੋ ਕਲਾਂ, ਗੁਰਦੇਵ ਸਿੰਘ ਅਤੇ ਕਰਮਜੀਤ ਕੌਰ ਕਰਾੜਵਾਲਾ, ਰਾਜ ਸਿੰਘ ਧੌਲਾ ਆਦਿ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪੁਸਤਕ ਸੱਭਿਆਚਾਰ ਨਾਲੋਂ ਟੁੱਟਣਾ ਸਮਾਜ ਲਈ ਚਿੰਤਾ ਦਾ ਵਿਸ਼ਾ-ਨੀਲਕੰਠ ਆਵ੍ਹਾਡ <br/> ਅਗਲੀ ਖ਼ਬਰ ਪਿੰਡ ਕੁਰੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਇਕੱਤਰਤਾ <br/>
Ad Position 24