19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹੰਡਿਆਇਆ ਦੇ ਸਟੈਂਡਰਡ ਚੌਕ ਵਾਲਾ ਪੁਲ ਬੰਦ ਹੋਣ ਕਾਰਨ ਟਰੈਫ਼ਿਕ ਦੀ ਆ ਰਹੀ ਹੈ ਸਮੱਸਿਆ, ਦੋ-ਦੋ ਘੰਟੇ ਲੱਗਿਆ ਰਹਿੰਦਾ ਹੈ ਜਾਮ <br/>

Ad Position 21
No active advertisement
ਹੰਡਿਆਇਆ ਵਿਖੇ ਓਵਰਬਿ੍ਜ ਬੰਦ ਹੋਣ ਕਾਰਨ ਲੱਗਿਆ ਟਰੈਫ਼ਿਕ ਦਾ ਜਾਮ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 06-04-2026
ਹੰਡਿਆਇਆ, 5 ਅਪੈ੍ਰਲ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਸਟੈਂਡਰਡ ਓਵਰਬਿ੍ਜ 6 ਮਹੀਨਿਆਂ ਲਈ ਬੰਦ ਰਹਿਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੌਮੀ ਮਾਰਗ ਨੰ: 7 ਚੰਡੀਗੜ੍ਹ ਬਠਿੰਡਾ ਹਾਈਵੇਅ ਉਪਰ ਹੰਡਿਆਇਆ ਦੇ ਸਟੈਂਡਰਡ ਚੌਕ ਵਾਲਾ ਓਵਰਬਿ੍ਜ ਬੰਦ ਰਹਿਣ ਕਰ ਕੇ ਜਾਮ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ | ਇਸ ਸਬੰਧੀ ਗੁਰਮੇਲ ਸਿੰਘ ਆਰੇਵਾਲ, ਧਨਵੰਤ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ ਨੇ ਦੱਸਿਆ ਕਿ ਇਹ ਓਵਰਬਿ੍ਜ ਬਣੇ ਨੂੰ 8-9 ਸਾਲ ਹੀ ਹੋਏ ਹਨ | ਪਰ ਦੂਸਰੀ ਵਾਰ ਓਵਰਬਿ੍ਜ ਦਾ ਪੁਲ ਬਹਿ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਓਵਰਬਿ੍ਜ ਨੂੰ ਬਣਾਉਣ ਸਮੇਂ ਵਰਤੇ ਗਏ ਘਟੀਆ ਮੈਟੀਰੀਅਲ ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮਾਨਸਾ ਰੋਡ, ਹੰਡਿਆਇਆ ਰੋਡ ਨੂੰ ਜਾਂਦੀਆਂ ਸੜਕਾਂ ਉਪਰ ਮੀਂਹ ਦਾ ਪਾਣੀ ਤੇ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਜਿੱਥੋਂ ਦੀ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਜੇਕਰ ਓਵਰਬਿ੍ਜ ਦਾ ਕੰਮ ਕਰਨਾ ਹੀ ਸੀ ਤਾਂ ਇਕ ਪਾਸੇ ਦਾ ਕੰਮ ਕਰ ਲਿਆ ਜਾਂਦਾ ਹੈ ਤਾਂ ਚੰਗਾ ਸੀ | ਦੂਸਰੇ ਪਾਸੇ ਦਾ ਕੰਮ ਬਾਅਦ ਵਿਚ ਕੀਤਾ ਜਾ ਸਕਦਾ ਸੀ | ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਾਮ ਸਮੇਂ ਟਰੈਫ਼ਿਕ ਵਧਣ ਕਾਰਨ ਦੋ-ਦੋ ਘੰਟੇ ਜਾਮ ਲੱਗਿਆ ਰਹਿੰਦਾ ਹੈ ਪ੍ਰੰਤੂ ਇੱਥੇ ਜ਼ਿਲ੍ਹੇ ਦਾ ਕੋਈ ਟਰੈਫ਼ਿਕ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਨਹੀਂ ਹੁੰਦਾ | ਇਸ ਕਾਰਨ ਹਾਦਸੇ ਵਾਪਰਨ ਦਾ ਵੀ ਡਰ ਰਹਿੰਦਾ ਹੈ | ਇਸ ਟਰੈਫ਼ਿਕ ਵਿਚ ਕਈ ਵਾਰ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ | ਜਿਸ ਕਰ ਕੇ ਮਨੁੱਖੀ ਜਾਨਾਂ ਜਾਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਪਾਸੋਂ ਮੰਗ ਕੀਤੀ ਕਿ ਓਵਰਬਿ੍ਜ ਜਲਦੀ ਚਾਲੂ ਕੀਤਾ ਜਾਵੇ | ਟਰੈਫ਼ਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਟਰੈਫ਼ਿਕ ਪੁਲਿਸ ਪੱਕੇ ਤੌਰ 'ਤੇ ਤਾਇਨਾਤ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਕਰਵਾਇਆ <br/> ਅਗਲੀ ਖ਼ਬਰ ਪਿੰਡ ਸੇਖਾ ਵਿਖੇ ਵੱਡੀ ਗਿਣਤੀ ਵਿਚ ਲੋਕ ਸ਼ੋ੍ਰਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ <br/>
Ad Position 24