19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਕਰਵਾਇਆ <br/>

Ad Position 21
No active advertisement
ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਏ ਹਵਨ 'ਚ ਭਾਗ ਲੈਂਦੇ ਹੋਏ ਪ੍ਰਬੰਧਕ | ਤਸਵੀਰ : ਟੋਨੀ ਬੁਢਲਾਡਾ <br/> 06-04-2026
ਬੁਢਲਾਡਾ, 5 ਅਪ੍ਰੈਲ (ਸਵਰਨ ਸਿੰਘ ਰਾਹੀ)-ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਦੀ ਪ੍ਰਬੰਧਕ ਕਮੇਟੀ ਵਲੋਂ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਕਰਵਾਇਆ ਗਿਆ | ਸਮਾਗਮ 'ਚ ਸਕੂਲ ਕਮੇਟੀ, ਸਟਾਫ਼ ਅਤੇ ਵਿਦਿਆਰਥੀਆ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ | ਹਵਨ ਦੌਰਾਨ ਨਵੇਂ ਸੈਸ਼ਨ ਦੀ ਕਾਮਯਾਬੀ, ਵਿਦਿਆਰਥੀਆਂ ਦੇ ਚੰਗੇ ਭਵਿੱਖ, ਸਕੂਲ ਦੀ ਤਰੱਕੀ ਅਤੇ ਸਮਾਜ 'ਚ ਚੰਗੀਆਂ ਮੁੱਲਾਂ ਦੀ ਸਥਾਪਨਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਚੇਅਰਮੈਨ ਪ੍ਰਦੀਪ ਜਿੰਦਲ ਅਤੇ ਨਿਸ਼ਾਂਤ ਜੈਨ ਨੇ ਕਿਹਾ ਕਿ ਨਵਾਂ ਅਕਾਦਮਿਕ ਸੈਸ਼ਨ ਵਿਦਿਆਰਥੀਆਂ ਲਈ ਨਵੀਆਂ ਉਮੀਦਾਂ, ਟੀਚਿਆਂ ਅਤੇ ਨਵੀਆਂ ਉਪਲਬਧੀਆਂ ਦੀ ਸ਼ੁਰੂਆਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਸਗੋਂ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਮੁੱਲਾਂ ਦੀ ਵਿਕਾਸ ਲਈ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਰਮਨਦੀਪ ਕੌਰ ਢੀਂਡਸਾ ਨੇ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਪਰੰਪਰਾਗਤ ਤਰੀਕੇ ਨਾਲ ਕਰਨ ਨਾਲ ਸਕੂਲ 'ਚ ਸਕਾਰਾਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਅਧਿਆਤਮਿਕ ਤੇ ਨੈਤਿਕ ਤੌਰ 'ਤੇ ਮਜ਼ਬੂਤ ਬਣਨ ਦੀ ਪੇ੍ਰਰਨਾ ਮਿਲਦੀ ਹੈ | ਸਕੂਲ ਕੋਆਰਡੀਨੇਟਰ ਕਿਰਨ ਮਠਾੜੂ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਗਰੁੱਪ-ਡੀ ਦੀਆਂ ਅਸਾਮੀਆਂ ਲਈ ਕਰਵਾਈ ਪ੍ਰੀਖਿਆ ਨੇਪਰੇ ਚੜ੍ਹੀ <br/> ਅਗਲੀ ਖ਼ਬਰ ਹੰਡਿਆਇਆ ਦੇ ਸਟੈਂਡਰਡ ਚੌਕ ਵਾਲਾ ਪੁਲ ਬੰਦ ਹੋਣ ਕਾਰਨ ਟਰੈਫ਼ਿਕ ਦੀ ਆ ਰਹੀ ਹੈ ਸਮੱਸਿਆ, ਦੋ-ਦੋ ਘੰਟੇ ਲੱਗਿਆ ਰਹਿੰਦਾ ਹੈ...
Ad Position 24